ਟਰੰਪ ਨੇ ਉੱਤਰੀ ਕੋਰੀਆ ਦੇ ਮੁੱਦੇ ''ਤੇ ਜਾਪਾਨੀ ਅਤੇ ਆਸਟ੍ਰੇਲੀਅਨ ਪੀ. ਐੱਮ. ਨਾਲ ਕੀਤੀ ਚਰਚਾ

11/13/2017 12:12:02 PM

ਮਨੀਲਾ (ਵਾਰਤਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ। ਟਰੰਪ ਨੇ ਇਸ ਮੁਲਾਕਾਤ ਦੌਰਾਨ ਉੱਤਰੀ ਕੋਰੀਆ ਦੇ ਮਿਜ਼ਾਈਲ ਪਰੀਖਣ ਦੇ ਮੁੱਦਾ 'ਤੇ ਚਰਚਾ ਕੀਤੀ। ਟਰੰਪ ਮਨੀਲਾ ਵਿਚ ਆਸਿਆਨ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਆਏ ਹਨ। ਟਰੰਪ ਨੇ ਆਬੇ ਅਤੇ ਟਰਨਬੁੱਲ ਨਾਲ ਮੁਲਾਕਾਤ ਦੌਰਾਨ ਵਪਾਰ ਸੰਬੰਧਾਂ ਨੂੰ ਲੈ ਕੇ ਵੀ ਚਰਚਾ ਕੀਤੀ। 
ਇਸ ਬੈਠਕ ਦੀ ਜਾਣਕਾਰੀ ਲਈ ਮੀਡੀਆ ਨਾਲ ਸੰਖੇਪ ਗੱਲਬਾਤ ਵਿਚ ਟਰਨਬੁੱਲ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਲਾਪ੍ਰਵਾਹੀਆਂ 'ਤੇ ਰੋਕ ਲਾਏ ਜਾਣ ਦੀ ਲੋੜ ਹੈ, ਜਦਕਿ ਆਬੇ ਦਾ ਕਹਿਣਾ ਸੀ ਕਿ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਕੀਤਾ ਜਾਣਾ ਇਕ ਵੱਡੀ ਚੁਣੌਤੀ ਹੈ।