ਟਰੰਪ ਨੇ ਮੂਲਰ ਰਿਪੋਰਟ ''ਚ ''ਮਨਘੜਤ'' ਗਵਾਹੀ ਦੀ ਕੀਤੀ ਨਿੰਦਾ

04/19/2019 8:07:00 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਸਬੰਧੀ ਮੂਲਰ ਰਿਪੋਰਟ 'ਚ ਠੋਸ ਗਵਾਹੀ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵੱਲੋਂ ਮਨਘੜਤ ਦੱਸਿਆ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਟਰੰਪ ਤੋਂ ਨਫਰਤ ਕਰਨ ਵਾਲੇ 18 ਨਰਾਜ਼ ਡੈਮੋਕ੍ਰੇਟਾਂ ਵੱਲੋਂ ਤਿਆਰ 'ਕ੍ਰੇਜ਼ੀ ਮੂਲਰ ਰਿਪੋਰਟ' 'ਚ ਕੁਝ ਖਾਸ ਲੋਕਾਂ ਨੇ ਮੇਰੇ ਬਾਰੇ 'ਚ ਜੋ ਬਿਆਨ ਦਿੱਤੇ ਹਨ ਉਹ ਮਨਘੜਤ ਅਤੇ ਪੂਰੀ ਤਰ੍ਹਾਂ ਨਾਲ ਝੂਠ ਹਨ। ਇਸ 400 ਪੰਨਿਆਂ ਵਾਲੇ ਦਸਤਾਵੇਜ਼ 'ਚ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ 22 ਮਹੀਨੇ ਦੀ ਜਾਂਚ ਦੇ ਨਤੀਜੇ ਸ਼ਾਮਲ ਹਨ। ਇਸ ਰਿਪੋਰਟ ਨੂੰ ਬੁੱਧਵਾਰ ਨੂੰ ਜਨਤਕ ਕੀਤਾ ਗਿਆ। ਇਸ 'ਚ ਟਰੰਪ ਨੂੰ ਅਪਰਾਧਿਕ ਸਾਜਿਸ਼ ਤੋਂ ਤਾਂ ਦੋਸ਼ ਮੁਕਤ ਕੀਤਾ ਗਿਆ ਹੈ ਪਰ ਇਸ ਵਿਸ਼ੇ 'ਤੇ ਸਪੱਸ਼ਟ ਸਲਾਹ ਨਹੀਂ ਦਿੱਤੀ ਹੈ ਕਿ ਉਨ੍ਹਾਂ ਨੇ ਜਾਂਚ ਦੌਰਾਨ ਨਿਆਂ 'ਚ ਅੜਿੱਕਾ ਪਾਇਆ ਸੀ ਕਿ ਨਹੀਂ।

Khushdeep Jassi

This news is Content Editor Khushdeep Jassi