ਟਰੰਪ ਦਾ ਦਾਅਵਾ, ਅਮਰੀਕਾ ਨੇ ਤਿਆਰ ਕੀਤੇ ਕੋਰੋਨਾ ਦੇ 20 ਲੱਖ ਟੀਕੇ

06/06/2020 1:49:37 AM

ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਨੂੰ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਦਿਸ਼ਾ ਵਿਚ ਜ਼ਬਰਦਸਤ ਕਾਮਯਾਬੀ ਹਾਸਲ ਹੋਈ ਹੈ। ਅਮਰੀਕਾ ਵਲੋਂ ਵੈਕਸੀਨ ਦੇ 20 ਲੱਖ ਟੀਕੇ ਬਣਾ ਲਏ ਹਨ। ਵੈਕਸੀਨ ਦੇ ਸੁਰੱਖਿਅਤ ਹੋਣ ਦੀ ਗੱਲ ਯਕੀਨੀ ਹੁੰਦੇ ਹੀ ਇਸ ਦੀ ਵਰਤੋਂ ਸ਼ੁਰੂ ਹੋ ਜਾਵੇਗੀ।

ਵ੍ਹਾਈਟ ਹਾਊਸ ਤੋਂ ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਵੀਰਵਾਰ ਨੂੰ ਅਸੀਂ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਮੀਟਿੰਗ ਕੀਤੀ। ਮੀਟਿੰਗ 'ਚ ਪਤਾ ਲੱਗਾ ਕਿ ਅਸੀਂ ਇਸ ਦਿਸ਼ਾ 'ਚ ਕਾਫੀ ਚੰਗਾ ਕੰਮ ਕੀਤਾ ਹੈ। ਅਸੀਂ ਕੋਰੋਨਾ ਦੇ 20 ਲੱਖ ਟੀਕੇ ਤਿਆਰ ਕਰਕੇ ਰੱਖ ਲਏ ਹਨ। ਹੁਣ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰਨਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਨੂੰ ਲੈ ਕੇ ਇਕ ਵਾਰ ਫਿਰ ਚੀਨ ਦੀ ਆਲੋਚਨਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਕਿਉਂਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਇਸ ਮਹਾਂਮਾਰੀ 'ਤੇ ਪਾਰ ਪਾਉਣ ਵਿਚ ਕਾਮਯਾਬ ਰਹੇ। ਅਮਰੀਕੀ ਅਰਥਵਿਵਸਥਾ ਨੂੰ ਖੋਲਣ 'ਤੇ ਕੀਤੇ ਗਏ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਜਾਰਜੀਆ, ਫਲੋਰਿਡਾ ਅਤੇ ਸਾਊਥ ਕੈਰੋਲੀਨਾ ਵਰਗੇ ਸੂਬੇ ਜੋ ਖੁੱਲ ਚੁੱਕੇ ਹਨ ਉਨ੍ਹਾਂ ਸੂਬਿਆਂ ਦੇ ਮੁਕਾਬਲੇ ਚੰਗਾ ਬਿਜ਼ਨੈੱਸ ਕਰ ਰਹੇ ਹਨ ਜੋ ਸੂਬੇ ਅਜੇ ਲਾਕ ਡਾਊਨ ਵਿਚ ਹਨ।

ਅਮਰੀਕੀ ਰਾਸ਼ਟਰਪਤੀ ਨੇ ਸੂਬਿਆਂ ਦੇ ਗਵਰਨਰਾਂ ਨੂੰ ਫਿਰ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਸੂਬਿਆਂ ਵਿਚ ਹਿੰਸਾ ਅਤੇ ਲੁੱਟਖੋਹ 'ਤੇ ਰੋਕ ਲਗਾਉਣ ਲਈ ਨੈਸ਼ਨਲ ਗਾਰਡ ਨੂੰ ਤਾਇਨਾਤ ਕਰਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਈ ਸੂਬੇ ਗੈਰ ਗੋਰੇ ਜਾਰਜ ਫਲਾਇਡ ਦੇ ਕਤਲ ਤੋਂ ਬਾਅਦ ਹਿੰਸਾ ਵਿਚ ਝੁਲਸ ਰਹੇ ਹਨ।


Sunny Mehra

Content Editor

Related News