ਟਰੰਪ ਨੇ ਇਜ਼ਰਾਈਲ ਨੂੰ ਆਖ ਕੇ ਬੈਨ ਕਰਾਏ ਆਪਣੇ ਇਹ MP

08/16/2019 2:42:04 AM

ਯੇਰੂਸ਼ਲਮ/ਵਾਸ਼ਿੰਗਟਨ - ਇਜ਼ਰਾਈਲ ਨੇ ਅਮਰੀਕਾ ਦੀਆਂ 2 ਮਹਿਲਾ ਸੰਸਦੀ ਮੈਂਬਰਾਂ ਦੀ ਦੇਸ਼ 'ਚ ਐਂਟਰੀ 'ਤੇ ਬੈਨ ਲਾ ਦਿੱਤਾ ਹੈ। ਇਜ਼ਰਾਈਲ ਨੇ ਇਹ ਫੈਸਲਾ ਦੋਹਾਂ ਮੁਸਲਿਮ ਸੰਸਦੀ ਮੈਂਬਰਾਂ ਦੀ ਇਕ ਫਲਸਤੀਨੀ ਦੇ ਅਗਵਾਈ ਵਾਲੇ ਅੰਦੋਲਨ ਦੇ ਸਮਰਥਨ ਲਈ ਯਾਤਰਾ ਤੋਂ ਪਹਿਲਾਂ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਨਾਂ ਸੰਸਦੀ ਮੈਂਬਰਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟਵੀਟ ਕਰ ਆਖਿਆ ਸੀ ਇਨਾਂ ਨੂੰ ਐਂਟਰੀ ਦੇਣਾ ਵੱਡੀ ਕਮਜ਼ੋਰੀ ਹੋਵੇਗੀ। ਦੋਵੇਂ ਡੈਮੋਕ੍ਰੇਟ ਪਾਰਟੀ ਦੀਆਂ ਸੰਸਦੀ ਮੈਂਬਰਾਂ ਹਨ, ਜਦਕਿ ਰਾਸ਼ਟਰਪਤੀ ਟਰੰਪ ਰਿਪਬਲਿਕਨ ਪਾਰਟੀ ਨਾਲ ਤਾਲੁੱਕ ਰੱਖਦੇ ਹਨ।

ਅਮਰੀਕੀ ਸੰਸਦੀ ਮੈਂਬਰ ਮਿਸ਼ੀਗਨ ਦੀ ਰਾਸ਼ੀਦਾ ਤਲੈਬ ਅਤੇ ਮਿੰਨੇਸੋਟਾ ਦੀ ਇਲਹਾਨ ਓਮਰ ਨੂੰ ਬੈਨ ਕਰਨਾ ਗਲਤ ਕਦਮ ਹੈ। ਅਮਰੀਕਾ ਦੇ ਕਰੀਬੀ ਸਹਿਯੋਗੀ ਰਾਸ਼ਟਰ ਦਾ ਯੂ. ਐੱਸ. ਦੀ ਸਿਆਸਤ 'ਚ ਧਰੁਵੀਕਰਨ ਨੂੰ ਹੋਰ ਵਧਾਵੇਗਾ। ਇੰਟਰਨੈਸ਼ਨਲ ਬਾਇਕਾਟ ਮੂਵਮੈਂਟ ਖਿਲਾਫ ਇਜ਼ਰਾਈਲ ਦੇ ਕੈਂਪੇਨ 'ਚ ਵੀ ਇਸ ਤੋਂ ਜ਼ਿਆਦਾ ਇਜ਼ਾਫਾ ਹੋਇਆ ਹੈ।



ਇਜ਼ਰਾਈਲ ਦੇ ਗ੍ਰਹਿ ਮੰਤਰੀ ਅਰੇਯੇਹ ਡੇਰੀ ਨੇ ਇਕ ਬਿਆਨ ਜਾਰੀ ਕਰ ਆਖਿਆ ਕਿ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਅਤੇ ਹੋਰ ਸੀਨੀਅਰ ਅਧਿਕਾਰੀਆਂ ਵਿਚਾਲੇ ਗੱਲਬਾਤ ਤੋਂ ਬਾਅਦ ਤਲੈਬ ਅਤੇ ਓਮਰ ਦੀ ਐਂਟਰੀ 'ਤੇ ਬੈਨ ਲਾਉਣ ਦਾ ਫੈਸਲਾ ਲਿਆ ਹੈ। ਅਜਿਹਾ ਦੋਹਾਂ ਮਹਿਲਾ ਸੰਸਦੀ ਮੈਂਬਰਾਂ ਦੇ ਇਜ਼ਰਾਈਲ ਖਿਲਾਫ ਬਾਇਕਾਟ ਐਕਟੀਵਿਟੀਜ਼ ਨੂੰ ਵਧਾਉਣ ਲਈ ਕੀਤਾ ਗਿਆ ਹੈ। ਦੱਸ ਦਈਏ ਕਿ ਦੋਵੇਂ ਮੁਸਲਿਮ ਮਹਿਲਾ ਸੰਸਦੀ ਮੈਂਬਰਾਂ ਨੂੰ ਇਜ਼ਰਾਈਲ ਦੇ ਫਲਸਤੀਨ ਦੇ ਪ੍ਰਤੀ ਰੁਖ ਦੀ ਨਿੰਦਾ ਲਈ ਜਾਣਿਆ ਜਾਂਦਾ ਹੈ। ਵੈਸਟ ਬੈਂਕ ਤੋਂ ਹੀ ਤਲੈਬ ਦੀ ਫੈਮਿਲੀ ਯੂ. ਐੱਸ. ਜਾ ਕੇ ਵਸੀ ਸੀ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਹੀ ਆਪਣੇ ਦੇਸ਼ ਦੀਆਂ ਸੰਸਦੀ ਮੈਂਬਰਾਂ ਖਿਲਾਫ ਟਵੀਟ ਕਰਦੇ ਹੋਏ ਆਖਿਆ ਸੀ ਕਿ ਇਨਾਂ ਨੂੰ ਐਂਟਰੀ ਦਿੱਤੀ ਜਾਣੀ ਵੱਡੀ ਕਮਜ਼ੋਰੀ ਹੋਵੇਗੀ।

Khushdeep Jassi

This news is Content Editor Khushdeep Jassi