ਟਰੰਪ ਨੇ ਚੋਣ ਪ੍ਰਚਾਰ ਮੁਹਿੰਮ ਲਈ ਨਵੇਂ ਪ੍ਰਬੰਧਕ ਦੇ ਨਾਂ ਦਾ ਕੀਤਾ ਐਲਾਨ

07/17/2020 2:19:37 AM

ਵਾਸ਼ਿੰਗਟਨ – ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਹੁਣ 16 ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਮੁਹਿੰਮ ਦੇ ਨਵੇਂ ਮੁਖੀ ਦੇ ਨਾਂ ਦਾ ਬੁੱਧਵਾਰ ਨੂੰ ਐਲਾਨ ਕੀਤਾ। ਰਾਸ਼ਟਰਪਤੀ ਨੇ ਬੁੱਧਵਾਰ ਰਾਤ ਨੂੰ ਇਕ ਫੇਸਬੁਕ ਪੋਸਟ ’ਚ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਿਲ ਸਟੇਪੀਅਨ ਨੂੰ ਟਰੰਪ ਪ੍ਰਚਾਰ ਮੁਹਿੰਮ ਦੇ ਪ੍ਰਬੰਧਕ ਦੀ ਭੂਮਿਕਾ ਦਿੱਤੀ ਗਈ ਹੈ। ਸਟੇਪੀਅਨ ਨੇ ਬ੍ਰਾਡ ਪਾਰਸਕੇਲ ਦਾ ਸਥਾਨ ਲਿਆ ਹੈ।

ਟਰੰਪ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੱਕ ਮੇਰੇ ਨਾਲ ਰਹੇ ਅਤੇ ਸਾਡੀ ਸ਼ਾਨਦਾਰ ਡਿਜ਼ੀਟਲ ਅਤੇ ਡਾਟਾ ਰਣਨੀਤੀਆਂ ਦੀ ਅਗਵਾਈ ਕਰਨ ਵਾਲੇ ਬ੍ਰਾਡ ਪਾਰਸਕੇਲ ਪ੍ਰਚਾਰ ਮੁਹਿੰਮ ਦੇ ਸੀਨੀਅਰ ਸਲਾਹਕਾਰ ਦੇ ਤੌਰ ’ਤੇ ਇਹ ਭੂਮਿਕਾ ਨਿਭਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਦੋਵੇਂ 2016 ਦੀ ਸਾਡੀ ਇਤਿਹਾਸਿਕ ਜਿੱਤ ’ਚ ਸ਼ਾਮਲ ਰਹੇ ਅਤੇ ਮੈਂ ਇਕੱਠੇ ਮਿਲ ਕੇ ਬਹੁਤ ਵੱਡੀ ਅਤੇ ਸਭ ਤੋਂ ਅਹਿਮ ਦੂਜੀ ਜਿੱਤ ਲਈ ਉਤਸ਼ਾਹਿਤ ਹਾਂ।

Khushdeep Jassi

This news is Content Editor Khushdeep Jassi