ਬੰਦ ਕਰੋ ਹਿੰਸਾ, ਨਹੀਂ ਤਾਂ ਜਾਰਜ ਫਲਾਇਡ ਨਾਲ ਜੁੜ ਜਾਣਗੀਆਂ ਬੁਰੀਆਂ ਯਾਦਾਂ : ਟਰੰਪ

05/31/2020 12:01:01 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਦੇ ਬਾਅਦ ਹੋ ਰਹੇ ਹਿੰਸਕ ਪ੍ਰਦਰਸ਼ਨ ਵਿਚਕਾਰ ਕਿਹਾ ਹੈ ਕਿ ਲੋਕਾਂ ਨੂੰ ਘਰ ਅਤੇ ਸੜਕਾਂ 'ਤੇ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਹਿੰਸਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਫਲਾਇਡ ਦੀ ਮੌਤ ਇਕ ਗੰਭੀਰ ਤ੍ਰਾਸਦੀ ਸੀ। ਟਰੰਪ ਨੇ ਸ਼ਨੀਵਾਰ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਵਿਚ ਕਿਹਾ, "ਸਾਡਾ ਪ੍ਰਸ਼ਾਸਨ ਹਮੇਸ਼ਾ ਹਿੰਸਾ, ਝਗੜਾ ਅਤੇ ਗਲਤ ਪ੍ਰਬੰਧਾਂ ਦੇ ਖਿਲਾਫ ਖੜ੍ਹਾ ਰਹੇਗਾ। ਅਸੀਂ ਜਾਰਜ ਫਲਾਇਡ ਦੇ ਪਰਿਵਾਰ ਨਾਲ ਸ਼ਾਂਤੀਪੂਰਵਕ ਪ੍ਰਦਰਸ਼ਨਕਾਰੀਆਂ ਅਤੇ ਕਾਨੂੰਨ ਦਾ ਪਾਲਣਾ ਕਰਨ ਵਾਲੇ ਨਾਗਰਿਕ ਨਾਲ ਖੜ੍ਹੇ ਰਹਾਂਗੇ। ਟਰੰਪ ਨੇ ਚਿਤਾਵਨੀ ਦਿੱਤੀ ਕਿ ਕੱਟੜਪੰਥੀ ਖੱਬੇਪੱਖੀ ਸਮੂਹ ਲੁੱਟ ਅਤੇ ਡਕੈਤੀ ਦੀ ਤ੍ਰਾਸਦੀ ਦਾ ਫਾਇਦਾ ਚੁੱਕ ਸਕਦੇ ਹਨ ਅਤੇ ਇਸ ਤਰ੍ਹਾਂ ਇਹ ਸਮੂਹ ਜਾਰਜ ਦੀਆਂ ਯਾਦਾਂ ਨੂੰ ਬਦਨਾਮ ਕਰ ਸਕਦਾ ਹੈ।"


ਟਰੰਪ ਨੇ ਕਿਹਾ,ਮਿਨੇਪੋਲਿਸ ਦੀਆਂ ਸੜਕਾਂ 'ਤੇ ਜਾਰਜ ਫਲਾਇਡ ਦੀ ਮੌਤ ਇਕ ਗੰਭੀਰ ਤ੍ਰਾਸਦੀ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇਸ ਨੇ ਪੂਰੇ ਦੇਸ਼ ਵਿਚ ਅਮਰੀਕੀਆਂ ਨੂੰ ਗੁੱਸੇ ਤੇ ਦੁੱਖ ਨਾਲ ਭਰ ਦਿੱਤਾ ਹੈ। ਇਸ ਸਮੇਂ ਜੋ ਸੜਕਾਂ 'ਤੇ ਹੋ ਰਿਹਾ ਹੈ, ਉਹ ਨਿਆਂ ਜਾਂ ਸ਼ਾਂਤੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਕ ਗੈਰ-ਗੋਰੇ ਅਮਰੀਕੀ ਵਿਅਕਤੀ ਜਾਰਜ ਫਲਾਇਡ ਦੀ ਸੋਮਵਾਰ ਨੂੰ ਮਿਨੇਪੋਲਿਸ ਸ਼ਹਿਰ ਵਿਚ ਮੌਤ ਹੋ ਗਈ। ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਫਰਾਇਡ ਨੂੰ ਪੁਲਸ ਵਾਲੇ ਨੇ ਗੋਡੇ ਹੇਠ ਰੱਖਿਆ ਸੀ, ਜਿਸ ਦੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਸ ਨੇ ਵਾਰ-ਵਾਰ ਕਿਹਾ ਵੀ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਵਾਲੇ ਨੇ ਉਸ ਦੀ ਇਕ ਨਾ ਮੰਨੀ। ਇਸ ਕਾਰਨ ਦੇਸ਼ ਪ੍ਰਦਰਸ਼ਨ ਕਰ ਰਿਹਾ ਹੈ ਤੇ ਕਈ ਲੋਕ ਹਿੰਸਾ ਵੀ ਕਰ ਰਹੇ ਹਨ। 
 

Lalita Mam

This news is Content Editor Lalita Mam