ਓਬਾਮਾ ਦੀ ਸਵੱਛ ਊਰਜਾ ਯੋਜਨਾ ਨੂੰ ਰੱਦ ਕਰੇਗਾ ਟਰੰਪ ਪ੍ਰਸ਼ਾਸਨ

10/07/2017 1:44:44 AM

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਵੱਛ ਊਰਜਾ ਯੋਜਨਾ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਅਮਰੀਕਾ 'ਚ ਊਰਜਾ ਸਰੋਤਾਂ 'ਚੋਂ ਨਿਕਲਣ ਵਾਲੇ ਗ੍ਰੀਨ ਹਾਊਸ ਗੈਸ ਨੂੰ ਘੱਟ ਕਰਨਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਨੇ ਆਪਣੇ ਕਾਨੂੰਨੀ ਅਥਾਰਟੀ ਤੋਂ ਅੱਗੇ ਨਿਕਲ ਕੇ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ। 
ਮੀਡੀਆ ਰਿਪੋਰਟ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਤਾਵਰਣ ਸੁਰੱਖਿਆ ਏਜੰਸੀ (ਈ. ਪੀ. ਏ.) ਨੂੰ ਸਵੱਛ ਊਰਜਾ ਯੋਜਨਾ ਦੇ ਨਾਂ ਤੋਂ ਵਿਵਾਦਗ੍ਰਸਤ 2015 ਐਕਟ ਨੂੰ ਰੱਦ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ 43 ਪੇਜ ਦੇ ਇਸ ਪ੍ਰਸਤਾਵ ਨੂੰ ਇਕ ਮਹੀਨੇ ਦੇ ਅੰਦਰ ਜਲਦ ਹੀ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। 
ਏਜੰਸੀ ਦਾ ਕਹਿਣਾ ਹੈ ਕਿ ਯੋਜਨਾ ਦੇ ਪ੍ਰਸਤਾਵ ਨੂੰ ਆਮ ਲੋਕਾਂ ਵਿਚਾਲੇ ਰੱਖਿਆ ਜਾਵੇਗਾ ਤਾਂਕਿ ਉਹ ਕੁਦਰਤੀ ਗੈਸ ਅਤੇ ਕੋਲਾ ਆਧਾਰਿਤ ਊਰਜਾ ਸਰੋਤਾਂ ਤੋਂ ਨਿਕਾਸ ਨੂੰ ਘੱਟ ਕਰਨ ਲਈ ਬਹਿਤਰ ਯਤਨ ਸੁਝਾਉਣ।