ਅਮਰੀਕਾ ਨੇ 6 ਹੋਰ ਦੇਸ਼ਾਂ ''ਤੇ ਲਾਈ ਯਾਤਰਾ ਪਾਬੰਦੀ

02/01/2020 4:15:13 PM

ਵਾਸ਼ਿੰਗਟਨ- ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ 6 ਹੋਰ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾਏਗਾ, ਜਿਹਨਾਂ ਵਿਚ ਚਾਰ ਅਫਰੀਕੀ ਦੇਸ਼ ਸਾਮਲ ਹਨ। ਅਮਰੀਕਾ ਨੇ ਯਾਤਰਾ ਪਾਬੰਦੀ ਜਿਹੇ ਕਦਮਾਂ ਦੀ ਪਹਿਲਾਂ ਹੀ ਨਿੰਦਾ ਹੋ ਰਹੀ ਹੈ। ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਮੀਗ੍ਰੇਸ਼ਨ ਪਾਬੰਦੀ ਤੰਜ਼ਾਨੀਆ, ਨਾਈਜੀਰੀਆ, ਸੂਡਾਨ, ਇਰੀਟ੍ਰੀਆ, ਕਿਰਗਿਸਤਾਨ ਤੇ ਮਿਆਂਮਾਰ 'ਤੇ ਲਾਈ ਜਾਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਦਸਤਖਤ ਵਿਚ ਤੋਂ ਬਾਅਦ ਇਹ ਹੁਕਮ 22 ਫਰਵਰੀ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।

ਵੀਜ਼ਾ ਅਪਲਾਈ ਕਰਨ 'ਤੇ ਲਾਈ ਰੋਕ
ਬਿਆਨ ਦੇ ਮੁਤਾਬਕ ਇਰੀਟ੍ਰੀਆ, ਕਿਰਗਿਸਤਾਨ, ਮਿਆਂਮਾਰ ਤੇ ਨਾਈਜੀਰੀਆ ਦੇ ਨਾਗਰਿਕਾਂ ਦੇ ਵੀਜ਼ਾ ਅਪਲਾਈ ਕਰਨ 'ਤੇ ਅਮਰੀਕਾ ਪਾਬੰਦੀ ਲਾਏਗਾ, ਜਿਸ ਨਾਲ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਦੇ ਸਥਾਈ ਨਿਵਾਸ 'ਤੇ ਰੋਕ ਲੱਗੇਗੀ। ਦੋ ਹੋਰ ਦੇਸ਼ਾਂ ਸੂਡਾਨ ਤੇ ਤੰਜ਼ਾਨੀਆ ਦੇ ਨਾਗਰਿਕਾਂ ਨੂੰ ਡਾਈਵਰਸਿਟੀ ਵੀਜ਼ਾ ਲਾਟਰੀ ਵਿਚ ਹਿੱਸਾ ਲੈਣ ਤੋਂ ਰੋਕਿਆ ਜਾਵੇਗਾ, ਜੋ ਗੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰੀਨ ਕਾਰਡ ਦਿੰਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਵੇਂ ਪਾਬੰਦੀਸ਼ੁਦਾ ਦੇਸ਼ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਨਵੀਂਆਂ ਪਾਬੰਦੀਆਂ ਵਪਾਰ, ਸੈਲਾਨੀ 'ਤੇ ਲਾਗੂ ਨਹੀਂ ਹੁੰਦੇ। ਇਸ ਤੋਂ ਪਹਿਲਾਂ 7 ਦੇਸ਼ਾਂ ਸੀਰੀਆ, ਈਰਾਨ, ਲੀਬੀਆ, ਸੋਮਾਲੀਆ, ਯਮਨ, ਉੱਤਰ ਕੋਰੀਆ, ਵੈਨੇਜ਼ੁਏਲਾ 'ਤੇ ਪਾਬੰਦੀ ਲਾਈ ਗਈ ਸੀ। ਹੁਣ ਇਸ ਸੂਚੀ ਵਿਚ 6 ਨਵੇਂ ਦੇਸ਼ ਸ਼ਾਮਲ ਕੀਤੇ ਗਏ ਹਨ, ਜਿਹਨਾਂ ਵਿਚ ਕਈ ਮੁਸਲਿਮ ਵਧੇਰੇ ਗਿਣਤੀ ਦੇਸ਼ ਹਨ। ਇਹ ਸਾਰੇ 2017 ਵਿਚ ਟਰੰਪ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਜਾਰੀ ਯਾਤਰਾ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ। 

Baljit Singh

This news is Content Editor Baljit Singh