ਟਰੰਪ ਨੇ ਨਾਟੋ ਦੇ ਬਿਹਤਰ ਵਿੱਤ ਪੋਸ਼ਣ ਦਾ ਕ੍ਰੈਡਿਟ ਆਪਣੇ ਨਾਂ ਨਾਲ ਜੋੜਿਆ

07/17/2018 11:15:34 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਮਜ਼ਬੂਤੀ ਦਾ ਕ੍ਰੈੈਡਿਟ ਖੁਦ ਲਿਆ ਅਤੇ ਸਹਿਯੋਗੀ ਦੇਸ਼ਾਂ ਨਾਲ ਹਾਲ ਹੀ 'ਚ ਹੋਈ ਬੈਠਕ ਨੂੰ ਸਕਾਰਾਤਮਕ ਠਹਿਰਾਇਆ। ਟਰੰਪ ਨੇ ਇਕ ਟਵੀਟ 'ਚ ਕਿਹਾ, 'ਨਾਟੋ ਬਿਹਤਰ ਵਿੱਤ ਪੋਸ਼ਿਤ ਹੈ, ਸਿਰਫ ਮੇਰੇ ਕਾਰਨ। ਮੇਰੀ ਨਾਟੋ ਮੈਂਬਰੀ ਦੇਸ਼ਾਂ ਨਾਲ ਬਹੁਤ ਚੰਗੀ ਗੱਲਬਾਤ ਹੋਈ ਸੀ। ਨਾਟੋ ਕਮਜ਼ੋਰ ਸੀ ਪਰ ਹੁਣ ਇਹ ਦੁਬਾਰਾ ਮਜ਼ਬੂਤ ਬਣ ਚੁੱਕਿਆ ਹੈ। ਮੀਡੀਆ ਸਿਰਫ ਇੰਨਾ ਕਹਿੰਦਾ ਹੈ ਕਿ ਮੈਂ ਨੇਤਾਵਾਂ ਪ੍ਰਤੀ ਸਖਤ ਸੀ, ਕਦੇ ਪੈਸੇ ਦਾ ਜ਼ਿਕਰ ਨਹੀਂ ਕਰਦਾ।' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨਾਟੋ ਦੀ ਨਿੰਦਾ ਕਰਦੇ ਰਹੇ ਹਨ।
ਦੱਸ ਦਈਏ ਕਿ ਟਰੰਪ ਨਾਟੋ ਸੰਮੇਲਨ 'ਚ ਜਰਮਨੀ 'ਤੇ ਇਹ ਦੋਸ਼ ਲਾਉਂਦਾ ਰਿਹਾ ਸੀ ਕਿ ਉਹ ਰੱਖਿਆ ਖਰਚ 'ਚ ਆਪਣੇ ਜੀ. ਡੀ. ਪੀ. ਦਾ 2 ਫੀਸਦੀ ਖਰਚ ਵਧਾ ਕੇ 4 ਫੀਸਦੀ ਕਰੇ, ਕਿਉਂਕਿ ਨਾਟੋ 'ਚ ਸੁਰੱਖਿਆ ਦੇ ਤੌਰ 'ਤੇ ਸਾਰਾ ਖਰਚ ਅਮਰੀਕਾ ਨੂੰ ਹੀ ਚੁੱਕਣਾ ਪੈਂਦਾ ਹੈ।