ਟਰੰਪ ਨੇ ਸੁਰੱਖਿਆ ਸਲਾਹਕਾਰ ਲਈ ਛਾਂਟੇ 5 ਨਾਂ

09/18/2019 2:04:09 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਲਈ ਪੰਜ ਲੋਕਾਂ ਦੇ ਨਾਂ ਛਾਂਟੇ ਹਨ। ਟਰੰਪ ਨੇ ਇਕ ਹਫਤੇ ਪਹਿਲਾਂ ਜਾਨ ਬੋਲਟਨ ਨੂੰ 'ਵੱਡੀਆਂ ਗਲਤੀਆਂ ਕਰਨ' ਅਤੇ ਪ੍ਰਸ਼ਾਸਨ ਅਨੁਸਾਰ ਕੰਮ ਨਾ ਕਰਨ ਦਾ ਹਵਾਲਾ ਦਿੰਦੇ ਹੋਏ ਕੱਢ ਦਿੱਤਾ ਸੀ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਐੱਨ. ਐੱਸ. ਏ. ਲਈ ਛਾਂਟੇ ਗਏ 5 ਨਾਂ— ਰਾਬਰਟ ਓਬ੍ਰਾਇਨ, ਰਿਕ ਵਾਡੇਲ, ਲੀਸਾ ਗਾਰਡਨ-ਹੇਗਰਟੀ, ਫਰੇਡ ਫਲੀਟਜ਼ ਅਤੇ ਕੀਥ ਕੇਲਾਗ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਦੱਸਿਆ ਕਿ ਇਹ ਆਖਰੀ ਸੂਚੀ ਨਹੀਂ ਹੈ।

ਟਰੰਪ ਨੇ ਪਿਛਲੇ ਹਫਤੇ 11 ਸਤੰਬਰ ਨੂੰ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਲਟਨ ਨੂੰ ਇਹ ਕਹਿੰਦੇ ਹੋਏ ਕੱਢ ਦਿੱਤਾ ਕਿ ਉਹ ਉਨ੍ਹਾਂ ਦੇ ਸੁਝਾਵਾਂ ਨਾਲ ਅਸਹਿਮਤ ਹਨ। ਰਾਸ਼ਟਰਪਤੀ ਨੇ ਬੋਲਟਨ ਨੂੰ ਕੱਢਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੁੱਝ ਵੱਡੀਆਂ ਗਲਤੀਆਂ ਕੀਤੀਆਂ ਸਨ ਤੇ ਉਨ੍ਹਾਂ ਦੇ ਕੰਮ ਪ੍ਰਸ਼ਾਸਨ ਮੁਤਾਬਕ ਨਹੀਂ ਸਨ। ਓਬ੍ਰਾਇਨ ਵਿਦੇਸ਼ ਮੰਤਰਾਲੇ 'ਚ ਬੰਧਕ ਮਾਮਲਿਆਂ ਲਈ ਰਾਸ਼ਟਰਪਤੀ ਦੇ ਖਾਸ ਅੰਬੈਸਡਰ ਦੇ ਰੂਪ 'ਚ ਕੰਮ ਕਰਦੇ ਹਨ। ਮੇਜਰ ਜਨਰਲ ਵਾਡੇਲ 2017-18 'ਚ ਟਰੰਪ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ। ਵਰਤਮਾਨ 'ਚ ਉਹ 'ਜੁਆਇੰਟ ਚੀਫ ਆਫ ਸਟਾਫ' ਦੇ ਮੁਖੀ ਦੇ ਸਹਾਇਕ ਦੇ ਰੂਪ 'ਚ ਕੰਮ ਕਰਦੇ ਹਨ। ਗਾਰਡਨ ਹੇਗਰਟੀ ਵਰਤਮਾਨ 'ਚ ਊਰਜਾ ਵਿਭਾਗ ਦੇ ਪ੍ਰਮਾਣੂ ਸੁਰੱਖਿਆ ਦੇ ਮੰਤਰੀ ਹਨ ਅਤੇ ਰਾਸ਼ਟਰੀ ਪ੍ਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਹਨ। ਜਨਰਲ ਕੇਲਾਗ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਵਰਤਮਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ ਅਤੇ ਫਲੀਟਜ਼ ਬੋਲਟਨ ਦੇ 'ਚੀਫ ਆਫ ਸਟਾਫ' ਅਤੇ ਸੀ. ਆਈ. ਏ. ਦੇ ਸਾਬਕਾ ਅਧਿਕਾਰੀ ਹਨ।