ਟਰੰਪ ਦੇ ਜੁਆਈ ਕੁਸ਼ਨਰ ਦੇ ਵਿਦੇਸ਼ਾਂ ''ਚ ਕਾਰੋਬਾਰੀ ਸਬੰਧਾਂ ਦੀ ਜਾਂਚ ਜਾਰੀ

02/20/2018 1:26:20 PM

ਵਾਸ਼ਿੰਗਟਨ(ਭਾਸ਼ਾ)— ਵਿਸ਼ੇਸ਼ ਵਕੀਲ ਰੋਬਰਟ ਮੂਲਰ ਅਮਰੀਕਾ ਵਿਚ ਨਵੀਂ ਸਰਕਾਰ ਦੇ ਗਠਨ ਦੌਰਾਨ ਆਪਣੀ ਕੰਪਨੀ ਲਈ ਰੂਸ ਤੋਂ ਵੱਖਰੇ ਤੌਰ 'ਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਵਿੱਤ ਹਾਸਲ ਕਰਨ ਦੀ ਜੈਰੇਡ ਕੁਸ਼ਨਰ ਦੀ ਕੋਸ਼ਿਸ਼ਾਂ ਦੀ ਜਾਂਚ ਕਰ ਰਹੇ ਹਨ। ਵਿਦੇਸ਼ੀ ਨਿਵੇਸ਼ਕਾਂ ਵਿਚ ਇਕ ਚੀਨੀ ਕੰਪਨੀ ਸ਼ਾਮਲ ਸੀ।
ਅਜਿਹਾ ਸਮਝਿਆ ਜਾਂਦਾ ਹੈ ਕਿ ਜਾਂਚ ਦਾ ਦਾਇਰਾ ਪਹਿਲਾਂ ਸਿਰਫ ਡੋਨਾਲਡ ਟਰੰਪ ਦੇ ਸਲਾਹਕਾਰ ਅਤੇ ਜੁਆਈ ਕੁਸ਼ਨਰ ਦੇ ਰੂਸ ਨਾਲ ਸਬੰਧਾਂ ਤੱਕ ਹੀ ਸੀਮਿਤ ਸੀ। ਇਹ ਜਾਂਚ ਚੋਣ ਮੁਹਿੰਮ ਦੇ ਅੰਕੜੇ ਦੇ ਵਿਸ਼ਲੇਸ਼ਣ ਅਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਨ ਨਾਲ ਕੁਸ਼ਨਰ ਦੇ ਸਬੰਧਾਂ ਨਾਲ ਜੁੜੀ ਸੀ। ਇਕ ਖਬਰ ਮੁਤਾਬਕ ਮੂਲਰ ਦੀ ਟੀਮ ਸਰਕਾਰ ਦੇ ਗਠਨ ਦੌਰਾਨ ਕੁਸ਼ਨਰ ਦੀ ਗੱਲ ਕਰ ਰਹੀ ਹੈ ਜੋ ਵਿੱਤੀ ਝਟਕਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਕੁਸ਼ਨਰ ਦੀ ਕੰਪਨੀ ਨਾਲ ਜੁੜੇ 666 ਫਿਫਥ ਐਵੀਨਿਊ ਦਫਤਰ ਇਮਾਰਤ ਲਈ ਵਿੱਤ ਪੋਸ਼ਣ ਹਾਸਲ ਕਰਨ ਨਾਲ ਸਬੰਧਤ ਹੈ। ਕੁਸ਼ਨਰ ਦੇ ਪਿਤਾ ਨੇ ਰੀਅਲ ਅਸਟੇਟ ਡਿਵੈਲਪਰ ਅਤੇ ਕਰਦਾਤਾ ਕੰਪਨੀ ਦੀ ਸਥਾਪਨਾ ਕੀਤੀ ਸੀ। ਕੁਸ਼ਨਰ ਨੇ ਨਵੀਂ ਸਰਕਾਰ ਦੀ ਟੀਮ ਦੀ ਵਿਦੇਸ਼ੀ ਸਰਕਾਰਾਂ ਨਾਲ ਸਬੰਧਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਅਜਿਹੇ ਸੰਕੇਤ ਹਨ ਕਿ ਉਨ੍ਹਾਂ ਨੇ 15 ਤੋਂ ਜ਼ਿਆਦਾ ਦੇਸ਼ਾਂ ਵਿਚ 50 ਤੋਂ ਜ਼ਿਆਦਾ ਲੋਕਾਂ ਨਾਲ ਉਸ ਦੌਰਾਨ ਗੱਲਬਾਤ ਕੀਤੀ।