ਟਰੰਪ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਜਾਵੇ : ਕਮਲਾ ਹੈਰਿਸ

10/01/2019 9:30:56 PM

ਵਾਸ਼ਿੰਗਟਨ - ਕੈਲੀਫੋਰਨੀਆ ਤੋਂ ਸੰਸਦ ਮੈਂਬਰ ਕਮਲਾ ਹੈਰਿਸ ਨੇ ਟਵਿੱਟਰ ਨੂੰ ਆਖਿਆ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਬੰਦ ਕਰ ਦੇਣ। ਸੰਸਦ ਮੈਂਬਰਾਂ ਅਤੇ ਵ੍ਹਿਸੀਲਬਲੋਅਰਸ 'ਤੇ ਹਮਲਾ ਕਰਨ ਦੇ ਮਾਮਲੇ 'ਚ ਉਹ ਚਾਹੁੰਦੀ ਹੈ ਕਿ ਕੰਪਨੀ ਇਹ ਕਦਮ ਚੁੱਕੇ। ਦੱਸ ਦਈਏ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ 'ਤੇ ਜੋਅ ਬਿਡੇਨ ਅਤੇ ਉਨ੍ਹਾਂ ਦੇ ਪੁੱਤਰ ਦੀ ਜਾਂਚ ਕਰਾਉਣ ਦਾ ਦਬਾਅ ਬਣਾਉਣ ਦੇ ਮਾਮਲੇ ਦੀ ਸ਼ਿਕਾਇਤ ਇਕ ਵ੍ਹਿਸੀਲਬਲੋਅਰ ਨੇ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਅਮਰੀਕਾ ਦੀ ਸਿਆਸਤ ਗਰਮਾ ਗਈ ਹੈ। ਹੈਰਿਸ ਨੇ ਆਖਿਆ ਕਿ ਟਰੰਪ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਗੱਲ ਦੇ ਕਈ ਸਬੂਤ ਹਨ, ਜੋ ਇਹ ਦੱਸਦੇ ਹਨ ਕਿ ਟਰੰਪ ਆਪਣੇ ਸ਼ਬਦਾਂ ਨੂੰ ਲੈ ਕੇ ਕਿੰਨੇ ਜ਼ਿੰਮੇਵਾਰ ਹਨ, ਜਿਨ੍ਹਾਂ ਦਾ ਨਤੀਜਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ।

ਕਮਲਾ ਹੈਰਿਸ ਨੇ ਆਖਿਆ ਕਿ ਜੇਕਰ ਤੁਸੀਂ ਅੱਜ ਦੇ ਟਵੀਟਾਂ ਨੂੰ ਦੇਖ ਰਹੇ ਹੋ ਤਾਂ ਤੁਸੀਂ ਪਾਓਗੇ ਕਿ ਇਹ ਉਨ੍ਹਾਂ ਨੇ ਸਿੱਧੇ ਵ੍ਹਿਸੀਲਬਲੋਅਰ ਨੂੰ ਲੈ ਕੇ ਲਿੱਖਿਆ ਹੈ। ਮੈਨੂੰ ਸਪੱਸ਼ਟ ਰੂਪ ਤੋਂ ਲੱਗਦਾ ਹੈ ਕਿ ਇਸ ਦੇ ਆਧਾਰ 'ਤੇ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਜੋ ਕਾਂਗਰਸ ਦੇ ਮੈਂਬਰਾਂ 'ਤੇ ਹਮਲਾ ਕੀਤਾ ਸੀ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਟਵਿੱਟਰ ਨੇ ਅਜੇ ਤੱਕ ਕਮਲਾ ਹੈਰਿਸ ਦੀ ਮੰਗ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ ਟਵਿੱਟਰ ਦੀ ਨੀਤੀ ਮੁਤਾਬਕ, ਕਿਸੇ ਗਲੋਬਲ ਨੇਤਾ ਨੂੰ ਟਵਿੱਟਰ ਦਾ ਇਸਤੇਮਾਲ ਕਰਨ ਤੋਂ ਰੋਕਣਾ ਜਾਂ ਉਨ੍ਹਾਂ ਦੇ ਵਿਵਾਦਤ ਟਵੀਟ ਨੂੰ ਹਟਾਉਣ ਨਾਲ ਅਹਿਮ ਜਾਣਕਾਰੀ ਨੂੰ ਲੁਕਾਵੇਗਾ, ਜਿਸ ਨਾਲ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਬਹਿਸ ਕਰਨੀ ਚਾਹੀਦੀ ਹੈ। ਟਰੰਪ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨ ਲਈ ਟਵਿੱਟਰ ਦਾ ਜ਼ਬਰਦਸਤ ਇਸਤੇਮਾਲ ਕੀਤਾ ਹੈ।

ਟਰੰਪ ਨੇ 25 ਜੁਲਾਈ ਨੂੰ ਆਪਣੇ ਨਿੱਜੀ ਵਕੀਲ ਰੂਡੀ ਗਿਓਲਿਆਨੀ ਅਤੇ ਅਟਾਰਨੀ ਜਨਰਲ ਵਿਲੀਅਮ ਬਰ ਦੇ ਨਾਲ ਸਹਿਯੋਗ ਕਰਨ ਲਈ ਯੂਕ੍ਰੇਨੀ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ 'ਤੇ ਇਕ ਯੂਕ੍ਰੇਨੀ ਗੈਸ ਕੰਪਨੀ ਦੀ ਜਾਂਚ ਕਰਨ ਦਾ ਦਬਾਅ ਪਾਇਆ ਸੀ। ਇਹ ਕੰਪਨੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੇ ਪੁੱਤਰ ਹੰਟਰ ਨਾਲ ਸਬੰਧਿਤ ਹੋ ਸਕਦੀ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਵੱਲੋਂ ਪਿਛਲੇ ਹਫਤੇ ਜਾਰੀ ਕੀਤੀ ਗਈ ਕਾਲ ਡਿਟੇਲ ਤੋਂ ਮਿਲੀ ਹੈ। ਯੂ. ਐੱਸ. ਹਾਊਸ ਇੰਟੈਲੀਜੈਂਸ ਕਮੇਟੀ ਨੇ ਗਿਓਲਿਆਨੀ ਨੂੰ ਸੰਮਨ ਭੇਜ ਕੇ ਉਨ੍ਹਾਂ ਨੂੰ ਆਖਿਆ ਕਿ ਉਹ 24 ਸਤੰਬਰ ਨੂੰ ਹਾਊਸ ਡੈਮੋਕ੍ਰੇਟ ਵੱਲੋਂ ਸ਼ੁਰੂ ਕੀਤੇ ਗਏ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ 'ਚ ਸਹਿਯੋਗ ਕਰਨ। ਇਸ ਦੇ ਨਾਲ ਹੀ ਯੂਕ੍ਰੇਨ ਨਾਲ ਟਰੰਪ ਦੀ ਸੌਦੇਬਾਜ਼ੀ ਨਾਲ ਸਬੰਧਿਤ ਦਸਤਾਵੇਜ਼ ਮੁਹੱਈਆ ਕਰਾਵੇ। ਹਾਲਾਂਕਿ ਇਨਾਂ ਦੋਸ਼ਾਂ ਖਿਲਾਫ ਟਰੰਪ ਲਗਾਤਾਰ ਆਪਣਾ ਬਚਾਅ ਕਰਦੇ ਰਹੇ ਹਨ। ਵ੍ਹਾਈਟ ਹਾਊਸ 'ਚ ਉਨ੍ਹਾਂ ਨੇ ਆਖਿਆ ਕਿ ਅਸੀਂ ਇਕ ਵ੍ਹਿਸੀਲਬਲੋਅਰ ਦੇ ਬਾਰੇ 'ਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਇਕ ਵ੍ਹਿਸੀਲਬਲੋਰ ਹੈ, ਜੋ ਉਨ੍ਹਾਂ ਚੀਜ਼ਾਂ ਦੀ ਰਿਪੋਰਟ ਕਰਦਾ ਹੈ ਜੋ ਗਲਤ ਹੈ।

Khushdeep Jassi

This news is Content Editor Khushdeep Jassi