ਟਰੰਪ ਦੀ ਧੀ ਇਵਾਂਕਾ ਨੂੰ ਬਦਲਾਉਣਾ ਪਿਆ ਸੀ ਆਪਣਾ ਧਰਮ

02/26/2020 11:57:07 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਤੋਂ ਅਹੁਦਿਆ ਸੰਭਾਲਿਆ ਹੈ, ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੂੰ ਲੈ ਕੇ ਦੁਨੀਆ ਭਰ ਵਿਚ ਚਰਚਾ ਰਹੀ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਵਾਂਕਾ ਟਰੰਪ ਹੀ ਪਹਿਲਾਂ ਭਾਰਤ ਆਈ ਸੀ। ਹੁਣ ਜਦ ਡੋਨਾਲਡ ਟਰੰਪ ਵੀ ਭਾਰਤ ਆਏ ਹਨ ਤਾਂ ਉਨ੍ਹਾਂ ਦੇ ਨਾਲ ਇਵਾਂਕਾ ਟਰੰਪ ਵੀ ਭਾਰਤ ਆਈ ਹੈ। ਇਵਾਂਕਾ ਦੇ ਨਾਲ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਵੀ ਹਨ ਜੋ ਵ੍ਹਾਈਟ ਹਾਊਸ ਦੇ ਸੀਨੀਅਰ ਐਡਵਾਇਜ਼ਰ ਹੈ।

ਦਿਲਚਸਪ ਹੈ ਕਿ ਅਮਰੀਕਾ ਦੇ ਅਜੇ ਤੱਕ ਜਿੰਨੇ ਵੀ ਰਾਸ਼ਟਰਪਤੀ ਹੋਏ ਹਨ, ਉਹ ਸਾਰੇ ਪ੍ਰੋਟੈਸਟੈਂਟ ਈਸਾਈ ਰਹੇ ਹਨ। ਸਿਰਫ ਇਕ ਰੋਮਨ ਕੈਥਲਿਕ ਰਾਸ਼ਟਰਪਤੀ ਹੋਏ ਹਨ, ਜਿਨ੍ਹਾਂ ਦਾ ਨਾਂ ਸੀ ਜਾਨ. ਐਫ. ਕੈਨੇਡੀ ਹੈ। ਉਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰੋਟੈਸਟੈਂਟ ਈਸਾਈ ਵੀ ਹਨ ਪਰ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੇ ਆਪਣਾ ਧਰਮ ਬਦਲ ਲਿਆ ਹੈ ਪਰ ਅਜਿਹਾ ਕਿਉਂ ਹੋਇਆ।

ਇਵਾਂਕਾ ਦੇ ਪਤੀ ਹਨ ਯਹੂਦੀ
ਦਰਅਸਲ, ਇਵਾਂਕਾ ਟਰੰਪ ਦੇ ਪਤੀ ਜ਼ੈਰੇਡ ਕੁਸ਼ਨਰ ਯਹੂਦੀ ਹਨ। ਸਾਲ 2009 ਵਿਚ ਦੋਹਾਂ ਦੀ ਵਿਆਹ ਹੋਇਆ ਹੈ। ਉਸ ਸਮੇਂ ਇਵਾਂਕਾ ਟਰੰਪ ਨੇ ਆਪਣਾ ਧਰਮ ਬਦਲ ਕੇ ਆਰਥੋਡਾਕਸ ਜੁਡਾਇਜ਼ਮ ਅਪਣਾ ਲਿਆ ਸੀ। ਪ੍ਰੇਸਬਿਟੇਰੀਅਨ ਪ੍ਰੋਟੈਸਟੈਂਟ ਈਸਾਈ ਦੇ ਤੌਰ 'ਤੇ ਪਲੀ-ਵਧੀ ਇਵਾਂਕਾ ਨੇ ਸਾਲ 2009 ਵਿਚ ਯਹੂਦੀ ਧਰਮ ਅਪਣਾਇਆ ਸੀ। ਧਰਮ ਬਦਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਵੀ ਬਦਲਿਆ। ਉਨ੍ਹਾਂ ਦਾ ਬਦਲਾ ਹੋਇਆ ਨਾਂ ਹੈ ਯੇਲ ਕੁਸ਼ਨਰ।

ਹਾਲਾਂਕਿ ਧਰਮ ਬਦਲਣ ਨੂੰ ਲੈ ਕੇ ਇਵਾਂਕਾ ਨੇ ਅਲੱਗ ਬਿਆਨ ਵੀ ਦਿੱਤੇ ਹਨ। ਉਨ੍ਹਾਂ ਦੇ ਧਰਮ ਬਦਲਣ ਨੂੰ ਲੈ ਕੇ ਇਕ ਰਿਪੋਰਟ ਵਿਚ ਇਹ ਵੀ ਆਖਿਆ ਗਿਆ ਸੀ ਕਿ ਉਹ ਕਾਰਨ ਨੂੰ ਲੈ ਕੇ ਕੰਫਿਊਜ਼ ਹੈ। ਇਵਾਂਕਾ ਨੇ ਆਖਿਆ ਸੀ ਕਿ 2009 ਵਿਚ ਉਨ੍ਹਾਂ ਨੇ ਯਹੂਦੀ ਧਰਮ ਦੇ ਬਾਰੇ ਵਿਚ ਜਾਣਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਧਰਮ ਨੂੰ ਅਪਣਾਇਆ ਸੀ। ਆਪਣੇ ਧਰਮ ਪਰਿਵਰਤਨ ਦੇ ਬਾਰੇ ਵਿਚ ਇਵਾਂਕਾ ਦਾ ਆਖਣਾ ਹੈ ਕਿ ਇਹ ਬੇਹੱਦ ਸੁਕੂਨਦਾਇਕ ਅਨੁਭਵ ਰਿਹਾ ਹੈ।

ਡੋਨਾਲਡ ਟਰੰਪ ਦਾ ਰਿਹੈ ਸਮਰਥਨ
ਇਵਾਂਕਾ ਨੇ ਇਕ ਵਾਰ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਪਿਤਾ ਡੋਨਾਲਡ ਟਰੰਪ ਨੇ ਪਹਿਲੇ ਦਿਨ ਤੋਂ ਉਨ੍ਹਾਂ ਦੇ ਇਸ ਫੈਸਲੇ ਦਾ ਸਮਰਥਨ ਕੀਤਾ। 2015 ਵਿਚ ਉਨ੍ਹਾਂ ਨੇ ਇਕ ਵਾਰ ਆਖਿਆ ਸੀ ਕਿ ਧਰਮ ਬਦਲਣ ਦਾ ਫੈਸਲਾ ਸ਼ਾਨਦਾਰ ਰਿਹਾ ਹੈ। ਮੇਰਾ ਮੰਨਣਾ ਹੈ ਕਿ ਯਹੂਦੀ ਧਰਮ ਤੁਹਾਡੇ ਪਰਿਵਾਰ ਦੇ ਨਾਲ ਮੇਲ-ਜੋਲ ਹੋਰ ਜ਼ਿਆਦਾ ਵਧਾਉਂਦਾ ਹੈ। ਅਸੀਂ ਸ਼ੁੱਕਰਵਾਰ, ਸ਼ਨੀਵਾਰ ਨੂੰ ਕੋਈ ਕੰਮ ਨਹੀਂ ਕਰਦੇ। ਸਿਰਫ ਆਪਣੇ ਪਰਿਵਾਰ ਦੇ ਨਾਲ ਗੱਲਾਂ ਕਰਦੇ ਹਾਂ। ਅਸੀਂ ਫੋਨ ਵੀ ਆਪਣੇ ਕੋਲ ਨਹੀਂ ਰੱਖਦੇ। ਇਵਾਂਕਾ ਅਤੇ ਉਨ੍ਹਾਂ ਦੇ ਪਤੀ ਨੇ ਡੋਨਾਲਡ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜਿੱਤਣ ਤੋਂ ਕੁਝ ਦਿਨਾਂ ਬਾਅਦ ਯਹੂਦੀਆਂ ਦੇ ਨਿਊਯਾਰਕ ਸਥਿਤ ਧਾਰਮਿਕ ਸਥਾਨ ਦੀ ਯਾਤਰਾ ਕੀਤੀ ਸੀ। 2017 ਵਿਚ ਦੋਵੇਂ ਡੋਨਾਲਡ ਟਰੰਪ ਦੇ ਨਾਲ ਇਜ਼ਰਾਇਲ ਦੀ ਅਧਿਕਾਰਕ ਯਾਤਰਾ 'ਤੇ ਵੀ ਗਏ ਸਨ। ਇਵਾਂਕਾ ਪਹਿਲੀ ਯਹੂਦੀ ਸੀ ਜੋ ਕਿਸੇ ਅਮਰੀਕੀ ਰਾਸ਼ਟਰਪਤੀ ਦੇ ਪਰਿਵਾਰ ਦਾ ਹਿੱਸਾ ਹੈ।

ਕੌਣ ਹੈ ਇਵਾਂਕਾ ਦਾ ਪਤੀ
ਇਵਾਂਕਾ ਦੇ ਪਤੀ ਜ਼ੈਰੇਡ ਕੁਸ਼ਨਰ ਵਰਤਮਾਨ ਵਿਚ ਵ੍ਹਾਈਟ ਹਾਊਸ ਦੇ ਸੀਨੀਅਰ ਐਡਵਾਇਜ਼ਰ ਹਨ। ਇਸ ਤੋਂ ਇਲਾਵਾ ਉਹ ਇੰਵੈਸਟਮੈਂਟ, ਰੀਅਲ ਅਸਟੇਟ ਅਤੇ ਪਬਲਿਸ਼ਿੰਗ ਨਾਲ ਵੀ ਜੁਡ਼ੇ ਹੋਏ ਹਨ। ਕੁਸ਼ਨਰ ਦੇ ਪਿਤਾ ਚਾਰਲਸ ਅਮਰੀਕਾ ਦੇ ਵੱਡੇ ਬਿਲਡਰ ਹਨ। ਜ਼ੈਰੇਡ ਉਜਡ਼ੇ ਹੋਏ ਯਹੂਦੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਜੋ ਸੋਵੀਅਤ ਤੋਂ ਅਮਰੀਕਾ ਆਇਆ ਸੀ। 2016 ਵਿਚ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਇਹ ਜ਼ੈਰੇਡ ਹੀ ਸਨ, ਜਿਸ ਨੇ ਟਰੰਪ ਲਈ ਡਿਜੀਟਲ ਰਣਨੀਤੀ ਬਣਾਈ ਸੀ। ਇਵਾਂਕਾ ਅਤੇ ਜ਼ੈਰੇਡ ਵੀ ਵੱਡੀ ਜਾਇਦਾਦ ਦੇ ਮਾਲਕ ਹਨ। ਦੋਹਾਂ ਨੂੰ ਮਿਲਾ ਕੇ ਕਰੀਬ 750 ਮਿਲੀਅਨ ਡਾਲਰ ਦੀ ਜਾਇਦਾਦ ਹੈ। ਇਸ ਸਮੇਂ ਦੋਵੇਂ ਹੀ ਪਤੀ-ਪਤਨੀ ਡੋਨਾਲਡ ਟਰੰਪ ਸਰਕਾਰ ਦੇ ਤਾਕਤਵਰ ਇਨਰ ਸਰਕਿਲ ਦਾ ਹਿੱਸਾ ਹਨ।

ਟਰੰਪ ਦੀ ਸਭ ਤੋਂ ਪਿਆਰੀ ਧੀ
ਡੋਨਾਲਡ ਟਰੰਪ ਆਪਣੇ ਸਾਰਿਆਂ ਬੱਚਿਆਂ ਵਿਚ ਇਵਾਂਕਾ ਨਾਲ ਸਭ ਤੋਂ ਜ਼ਿਆਦਾ ਲਗਾਅ ਰੱਖਦੇ ਹਨ। ਇਹ ਗੱਲ ਕਈ ਵਾਰ ਪਰਿਵਾਰ ਦੇ ਮੈਂਬਰਾਂ ਨੇ ਖੁਲ੍ਹੇ ਤੌਰ 'ਤੇ ਆਖੀ ਹੈ। ਇਵਾਂਕਾ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਤੋਂ ਪੈਦਾ ਹੋਈ ਔਲਾਦ ਹੈ। ਇਵਾਂਕਾ ਦੀ ਮਾਂ ਚੈਕੋਸਲੋਵਾਕੀਆ ਦੀ ਰਹਿਣ ਵਾਲੀ ਸੀ। ਟਰੰਪ ਅਤੇ ਇਵਾਨਾ ਦਾ ਵਿਆਹ 1977 ਵਿਚ ਹੋਇਆ ਸੀ ਅਤੇ 1990 ਵਿਚ ਤਲਾਕ ਹੋ ਗਿਆ ਸੀ।

Khushdeep Jassi

This news is Content Editor Khushdeep Jassi