ਟਰੰਪ ਨੇ ਰੂਸ ਦੇ ਕ੍ਰੀਮੀਆ ''ਤੇ ਕਬਜ਼ੇ ਨੂੰ ਲੈ ਕੇ ਆਪਣਾ ਰਵੱਈਆ ਨਹੀਂ ਕੀਤਾ ਸਪੱਸ਼ਟ

06/30/2018 10:01:16 AM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਕ੍ਰੀਮੀਆ 'ਤੇ ਕਬਜ਼ੇ ਦੇ ਵਿਸ਼ੇ 'ਤੇ ਆਪਣੇ ਰਵੱਈਏ ਨੂੰ ਸਪੱਸ਼ਟ ਨਾ ਕਰਦੇ ਹੋਏ ਕਿਹਾ ਕਿ ਸਮਾਂ ਆਉਣ 'ਤੇ ਫੈਸਲਾ ਕੀਤਾ ਜਾਏਗਾ। ਟਰੰਪ ਅਗਲੇ ਮਹੀਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਰੂਸ ਨੇ ਯੂਕਰੇਨ ਦੇ ਕ੍ਰੀਮੀਆ ਇਲਾਕੇ 'ਤੇ ਸਾਲ 2014 ਵਿਚ ਕਬਜ਼ਾ ਕਰ ਲਿਆ ਸੀ।
ਕੱਲ ਪੱਤਰਕਾਰਾਂ ਦੇ ਵਾਸ਼ਿੰਗਟਨ ਵਿਚ ਇਸ ਦਾ ਵਿਰੋਧ ਕਰਨ ਦੇ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ, 'ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।' ਅਮਰੀਕਾ ਲੰਬੇ ਸਮੇਂ ਤੋਂ ਰੂਸ ਦੇ ਯੂਕਰੇਨ ਵਿਚ ਦਖਲ ਦਾ ਵਿਰੋਧ ਕਰਦਾ ਰਿਹਾ ਹੈ ਅਤੇ ਟਰੰਪ ਦੇ ਇਸ ਰਵੱਈਏ ਦੀ ਪੁਸ਼ਟੀ ਨਾ ਕਰਨ ਨਾਲ ਅਗਲੇ ਮਹੀਨੇ ਹੋਣ ਵਾਲੇ ਨਾਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਉਸ ਦੇ ਯੂਰਪੀ ਸਹਿਯੋਗੀ ਨਾਰਾਜ਼ ਹੋ ਸਕਦੇ ਹਨ।