ਜਿੱਥੇ ਟਰੰਪ ਨੇ ਉੱਤਰੀ ਕੋਰੀਆ ਨੂੰ ਦਿਖਾਈ ਤਾਕਤ, ਉੱਥੇ ਹੀ ਕਿਮ ਨੇ ਆਸਟ੍ਰੇਲੀਆ ਨੂੰ ਭੇਜਿਆ ਪੱਤਰ

10/23/2017 12:24:11 PM

ਵਾਸ਼ਿੰਗਟਨ(ਬਿਊਰੋ)— ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਜਾਰੀ ਰੱਖਣ ਦੀ ਧਮਕੀ ਤੋਂ ਬਾਅਦ ਹੀ ਅਮਰੀਕਾ ਨੇ ਜਵਾਬ ਵਿਚ ਕੋਰੀਆਈ ਆਸਮਾਨ ਵਿਚ ਆਪਣੇ ਪ੍ਰਮਾਣੂ ਹਥਿਆਰਾਂ ਨਾਲ ਲੈਸ 2 ਫਾਈਟਰ ਜੈਟ ਉਡਾਏ ਹਨ। ਅਮਰੀਕੀ ਫਾਈਟਰ ਬੀ-1ਬੀ ਬਾਂਬਰਸ ਨੇ ਸਾਊਥ ਕੋਰੀਆ ਦੇ ਸਿਓਲ ਵਿਚ ਕਾਫੀ ਹੇਠਾਂ ਤੋਂ ਉਡਾਣ ਭਰੀ। ਇਸ ਨੂੰ ਉੱਤਰੀ ਕੋਰੀਆ ਨੂੰ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ।
ਉਥੇ ਹੀ ਇਕ ਅਚਾਨਕ ਕਦਮ ਦੇ ਤਹਿਤ ਉੱਤਰੀ ਕੋਰੀਆ ਨੇ ਕਈ ਦੇਸ਼ਾਂ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਇਕ ਪੱਤਰ ਆਸਟ੍ਰੇਲੀਆ ਨੂੰ ਭੇਜਿਆ ਹੈ। 28 ਸਤੰਬਰ ਨੂੰ ਲਿਖੇ ਇਸ ਪੱਤਰ ਨੂੰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਕੀਤਾ ਹੈ। ਇਸ ਵਿਚ ਉੱਤਰੀ ਕੋਰੀਆ ਨੇ ਸਵੈ ਨੂੰ ਪ੍ਰਮਾਣੂ ਹਥਿਆਰ ਸਮਰਥ ਰਾਸ਼ਟਰ ਘੋਸ਼ਿਤ ਕੀਤਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਦੁਨੀਆ ਨੂੰ ਪ੍ਰਮਾਣੂ ਯੁੱਧ ਵੱਲ ਧਕੇਲਣ ਦਾ ਦੋਸ਼ ਲਗਾਇਆ ਹੈ। ਇਸ ਪੱਤਰ ਵਿਚ ਯੂ. ਐਨ ਵਿਚ ਟਰੰਪ ਦੇ ਭਾਸ਼ਣ ਅਤੇ ਯੁੱਧ ਤਰ੍ਹਾਂ ਦੇ ਹਾਲਾਤ ਤੋਂ ਬਚਣ ਦੇ ਯੂ. ਐਨ. ਦੀ ਸਲਾਹ ਦਾ ਵੀ ਜ਼ਿਕਰ ਹੈ।
ਰੂਸ ਦੀ ਸਮਾਚਾਰ ਏਜੰਸੀ ਦੀ ਇਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲਾ ਦੇ ਡਿਪਲੋਮੈਟ ਨਾਮ ਯੋਕ ਸੇਨ ਨੇ ਕਿਹਾ ਕਿ ਨੌਰਥ ਕੋਰੀਆ ਦੇ ਲੋਕਾਂ ਨੂੰ ਲਗਾਤਾਰ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਕਿ ਪ੍ਰਮਾਣੂ ਹਥਿਆਰ ਵਿਕਸਿਤ ਕਰਨਾ ਹੀ ਸਹੀ ਵਿਕਲਪ ਹੈ। ਅਮਰੀਕਾ ਦੇ ਪ੍ਰਮਾਣੂ ਖਤਰੇ ਨਾਲ ਨਜਿੱਠਣ ਲਈ ਪ੍ਰੀਖਣ ਕੀਤਾ ਜਾਣਾ ਜ਼ਰੂਰੀ ਹੈ।