ਟਰੰਪ ਨੇ ਦੱਖਣੀ ਕੋਰੀਆ ''ਤੇ ਮਿਜ਼ਾਇਲ ਸੰਬੰਧੀ ਲੱਗੀਆਂ ਰੋਕਾਂ ਨੂੰ ਹਟਾਉਣ ਦੀ ਦਿੱਤੀ ਮਨਜ਼ੂਰੀ

Tuesday, Sep 05, 2017 - 08:00 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ਦੀ ਮਿਜ਼ਾਇਲ ਪੇਲੋਡ ਸਮਰੱਥਾਵਾਂ 'ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦੀ ਮਨਜ਼ੂਰੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਟਰੰਪ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਮ ਨਾਲ ਫੋਨ 'ਤੇ ਗੱਲ ਕੀਤੀ। ਇਸ ਗੱਲਬਾਤ 'ਚ ਦੋਵੇਂ ਨੇਤਾ ਸਾਂਝੀਆਂ ਫੌਜਾਂ ਨੂੰ ਮਜ਼ਬੂਤ ਕਰਨ 'ਤੇ ਸਹਿਮਤ ਹੋਏ ਹਨ।
ਇਹ ਰੋਕ ਹਟਾਉਣ ਨਾਲ ਦੱਖਣੀ ਕੋਰੀਆ ਹੁਣ ਅਮਰੀਕਾ ਤੋਂ ਕਰੋੜਾਂ ਰੁਪਏ ਦੇ ਹਥਿਆਰ ਖਰੀਦ ਸਕਦਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਉੱਤਰੀ ਕੋਰੀਆ ਨੇ ਇਕ ਬਹੁਤ ਹੀ ਤਕਨੀਕੀ ਅਤੇ ਵਧੇਰੇ ਸਮਰੱਥਾ ਵਾਲੇ ਹਾਈਡ੍ਰੋਜਨ ਬੰਬ ਦਾ ਸਫਲਤਾਪੂਰਵਕ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਸੀ। ਉੱਤਰੀ ਕੋਰੀਆ ਵਲੋਂ ਕੀਤੇ ਗਏ ਇਸ ਪ੍ਰੀਖਣ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਉਸ ਦੀ ਕਾਫੀ ਆਲੋਚਨਾ ਵੀ ਹੋਈ। ਇਸ ਪ੍ਰੀਖਣ ਮਗਰੋਂ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਫੌਜੀ ਜਵਾਬਦੇਹੀ ਦੀ ਚਿਤਾਵਨੀ ਵੀ ਦਿੱਤੀ ਹੈ।


Related News