ਟਰੰਪ ਨੇ ਸਰਕਾਰ ਦੇ ਕੰਮਕਾਜ ਲਈ ਧਨ ਜਾਰੀ ਕਰਨ ਵਾਲੇ ਅਸਥਾਈ ਬਿੱਲ ''ਤੇ ਕੀਤੇ ਹਸਤਾਖਰ

10/03/2020 1:28:58 AM

ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਨੇ 11 ਦਸੰਬਰ ਤੱਕ ਸਰਕਾਰ ਨੂੰ ਧਨ ਜਾਰੀ ਕਰਨ ਲਈ ਇਕ ਬਿੱਲ 'ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਵੀਰਵਾਰ ਨੂੰ ਨਵਾਂ ਵਿੱਤ ਸਾਲ ਸ਼ੁਰੂ ਹੋਣ 'ਤੇ ਸਰਕਾਰ ਦੇ ਕੰਮਕਾਜ ਬੰਦ ਹੋਣ ਦੀ ਸ਼ੰਕਾ ਖਤਮ ਹੋ ਗਈ ਹੈ। ਮਿਨੋਸੋਟਾ ਵਿਚ ਚੋਣ ਪ੍ਰਚਾਰ ਤੋਂ ਵਾਪਸ ਪਰਤਣ ਤੋਂ ਤੁਰੰਤ ਬਾਅਦ ਵੀਰਵਾਰ ਸਵੇਰੇ ਟਰੰਪ ਨੇ ਬਿੱਲ 'ਤੇ ਹਸਤਾਖਰ ਕੀਤੇ, ਜਿਸ ਨਾਲ ਇਹ ਬਿੱਲ ਕਾਨੂੰਨ ਵਿਚ ਤਬਦੀਲ ਹੋ ਗਿਆ।

ਸੈਨੇਟ ਵਿਚ ਇਸ ਬਿੱਲ ਨੂੰ ਜ਼ਿਆਦਾ ਵੋਟਾਂ ਨਾਲ ਪਾਸ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ। ਇਸ ਕਾਨੂੰਨ ਦੇ ਤਹਿਤ ਧਨ ਜਾਰੀ ਹੋਣ ਨਾਲ 11 ਦਸੰਬਰ ਤੱਕ ਸਰਕਾਰ ਦੇ ਕੰਮਕਾਜ ਚੱਲਦੇ ਰਹਿਣਗੇ। ਇਸ ਬਿੱਲ ਨੂੰ 84 ਦੇ ਮੁਕਾਬਲੇ 100 ਵੋਟਾਂ ਨਾਲ ਪਾਸ ਕੀਤਾ ਗਿਆ। ਸਦਨ ਨੇ ਪਿਛਲੇ ਹਫਤੇ ਬਿੱਲ ਕੀਤਾ ਸੀ।


Khushdeep Jassi

Content Editor

Related News