ਟਰੂਡੋ ਨੇ ਕੀਤਾ ਹਥਿਆਰਾਂ ''ਤੇ ਪਾਬੰਦੀ ਲਾਉਣ ਦਾ ਵਾਅਦਾ

09/21/2019 9:15:27 PM

ਟੋਰਾਂਟੋ— ਕੈਨੇਡਾ 'ਚ ਆਮ ਚੋਣਾਂ 21 ਅਕਤੂਬਰ ਨੂੰ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਲਿਬਰਲ ਲੀਡਰ ਜਸਟਿਨ ਟਰੂਡੋ ਨੇ ਟੋਰਾਂਟੋ 'ਚ ਪਾਰਟੀ ਵਲੋਂ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੁਬਾਰਾ ਚੁਣੀ ਜਾਂਦੀ ਹੈ ਤਾਂ ਉਹ ਅਸਾਲਟ ਰਾਈਫਲ ਤੇ ਹੋਰ ਹੈਂਡ ਗਨਸ 'ਤੇ ਪਾਬੰਦੀ ਲਗਾ ਦੇਣਗੇ।

ਟਰੂਡੋ ਨੇ ਆਪਣੇ ਇਕ ਟਵੀਟ 'ਚ ਕਿਹਾ ਕਿ ਸਮਾਂ ਆ ਗਿਆ ਹੈ ਕੈਨੇਡਾ 'ਚ ਹਥਿਆਰ ਹਿੰਸਾ ਖਤਮ ਕਰਨ ਦਾ। ਤੇ ਲਿਬਰਲ ਸਰਕਾਰ ਦੁਬਾਰਾ ਚੁਣੇ ਜਾਂਦੇ ਸਾਰ ਇਹ ਕਰੇਗੀ। ਇਸ ਦੇ ਨਾਲ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਕਿਹਾ ਕਿ ਇਹ ਸਿਆਸਤ ਲੋਕਾਂ ਲਈ ਹੈ। ਇਸ ਵੇਲੇ ਇਹ ਇਕ ਕੌੜੀ ਸੱਚਾਈ ਹੈ ਕਿ ਲੋਕ ਮਾਰੇ ਜਾ ਰਹੇ ਹਨ। ਪਰਿਵਾਰ ਦੁੱਖੀ ਹਨ ਤੇ ਭਾਈਚਾਰੇ ਸਹਿਣ ਕਰ ਰਹੇ ਹਨ। ਇਸ ਲਈ ਅਸੀਂ ਇਸ ਦੌਰਾਨ ਕੁਝ ਬਿਹਤਰ ਕਰਨ ਜਾ ਰਹੇ ਹਾਂ। ਸਿਰਫ ਪ੍ਰਾਰਥਨਾਵਾਂ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ। ਲਿਬਰਲ ਸਰਕਾਰ ਹਥਿਆਰ ਸਬੰਧੀ ਕਾਨੂੰਨਾਂ ਨੂੰ ਹੋਰ ਸਖਤ ਕਰੇਗਾ ਤਾਂ ਕਿ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਇਸ ਦੌਰਾਨ ਟਰੂਡੋ ਨੇ ਇਹ ਵੀ ਕਿਹਾ ਕਿ ਇਹ ਹੀ ਅੰਤਰ ਹੈ ਅੱਗੇ ਵਧਣ ਵਾਲਿਆਂ ਤੇ ਪਿੱਛੇ ਹਟਣ ਵਾਲਿਆਂ 'ਚ।

ਆਪਣੇ ਇਕ ਹੋਰ ਟਵੀਟ 'ਚ ਲਿਬਰਲ ਆਗੂ ਨੇ ਕਿਹਾ ਦੁਬਾਰਾ ਚੁਣੇ ਜਾਣ 'ਤੇ ਲਿਬਰਲ ਸਰਕਾਰ ਹਥਿਆਰ ਕਾਨੂੰਨ ਨੂੰ ਹੋਰ ਸਖਤ ਬਣਾਏਗੀ। ਮਿਲਟਰੀ ਗ੍ਰੇਡ ਅਸਾਲਟ ਰਾਈਫਲ ਨੂੰ ਬੈਨ ਕੀਤਾ ਜਾਵੇਗਾ। ਹੈਂਡ ਗਨ 'ਤੇ ਵੀ ਪਾਬੰਦੀਆਂ ਲਾਈਆਂ ਜਾਣਗੀਆਂ। ਉਨ੍ਹਾਂ ਲੋਕਾਂ ਤੋਂ ਹਥਿਆਰਾਂ ਨੂੰ ਦੂਰ ਰੱਖਿਆ ਜਾਵੇਗਾ, ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

Baljit Singh

This news is Content Editor Baljit Singh