ਬਗਦਾਦੀ ਦੀ ਮੌਤ ''ਤੇ ਟਰੂਡੋ ਨੇ ਕਿਹਾ- ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ ਕੈਨੇਡਾ

10/29/2019 2:56:39 PM

ਓਟਾਵਾ— ਉੱਤਰ-ਪੱਛਮੀ ਸੀਰੀਆ 'ਚ ਅਮਰੀਕੀ ਹਮਲੇ ਦੌਰਾਨ ਇਸਲਾਮਿਕ ਸਟੇਟ ਸਰਗਨਾ ਅਬੂ-ਬਕਰ ਅਲ ਬਗਦਾਦੀ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦ ਖਿਲਾਫ ਵੱਡਾ ਕਦਮ ਹੈ ਤੇ ਕੈਨੇਡਾ ਅੱਤਵਾਦ ਖਿਲਾਫ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਦਾ ਰਹੇਗਾ।

ਲਿਬਰਲ ਆਗੂ ਜਸਟਿਨ ਟਰੂਡੇ ਨੇ ਇਸ ਦੌਰਾਨ ਇਕ ਟਵੀਟ ਕਰ ਕਿਹਾ ਕਿ ਅਲ ਬਗਦਾਦੀ ਦੀ ਮੌਤ ਦਾਏਸ਼ (ਅੱਤਵਾਦ) ਦੇ ਖਿਲਾਫ ਇਕ ਵੱਡਾ ਕਦਮ ਹੈ। ਕੈਨੇਡਾ ਆਪਣੇ ਸਾਥੀਆਂ ਦੇ ਨਾਲ ਮਿਲੇ ਕੇ ਕੰਮ ਕਰਨਾ ਜਾਰੀ ਰੱਖੇਗਾ ਤਾਂ ਕਿ ਦਾਏਸ਼ ਦਾ ਪੂਰੀ ਤਰ੍ਹਾਂ ਖਾਤਮਾ ਪੁਖਤਾ ਹੋ ਸਕੇ, ਜਿਸ 'ਚ ਗਲੋਬਲ ਸਹਿਯੋਗ, ਆਪ੍ਰੇਸ਼ਨ 'ਇੰਪੈਕਟ' ਤੇ ਇਰਾਕ 'ਚ ਨਾਟੋ ਟ੍ਰੇਨਿੰਗ ਮਿਸ਼ਨ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ-ਪੱਛਮੀ ਸੀਰੀਆ 'ਚ ਅਮਰੀਕਾ ਦੇ ਵਿਸ਼ੇਸ਼ ਬਲਾਂ ਦੇ ਹਮਲੇ 'ਚ ਬਗਦਾਦੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ।  ਦਿੱਤੀ ਜਾਣਕਾਰੀ 'ਚ ਕਿਹਾ ਗਿਆ ਕਿ ਉੱਤਰ-ਪੱਛਮੀ ਸੀਰੀਆ 'ਚ ਅਮਰੀਕਾ ਦੇ ਡਾਗ ਸਕੁਆਡ ਨੇ ਇਕ ਪਾਸੇਓਂ ਬੰਦ ਸੁਰੰਗ 'ਚ ਆਈ.ਐੱਸ. ਸਰਗਨਾ ਦਾ ਪਿੱਛਾ ਕੀਤਾ ਤੇ ਜਦੋਂ ਉਸ ਦੇ ਕੋਲ ਬਚਣ ਦਾ ਕੋਈ ਰਸਤਾ ਨਹੀਂ ਬਚਿਆ ਤਾਂ ਉਸ ਨੇ ਆਤਮਘਾਤੀ ਜੈਕੇਟ ਨਾਲ ਧਮਾਕਾ ਕਰਕੇ ਖੁਦ ਤੇ ਤਿੰਨ ਹੋਰਾਂ ਨੂੰ ਉਡਾ ਲਿਆ।

 

Baljit Singh

This news is Content Editor Baljit Singh