ਟਰੂਡੋ ਨੇ ਯੂਕ੍ਰੇਨ ਜਹਾਜ਼ ''ਤੇ ਹਮਲੇ ਬਾਰੇ ਈਰਾਨੀ ਰਾਸ਼ਟਰਪਤੀ ਨਾਲ ਫੋਨ ''ਤੇ ਕੀਤੀ ਗੱਲਬਾਤ

01/12/2020 9:26:58 PM

ਓਟਾਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਹਿਰਾਨ 'ਚ ਪਿਛਲੇ ਹਫਤੇ ਢੇਰ ਕੀਤੇ ਗਏ ਯੂਕ੍ਰੇਨ ਦੇ ਜਹਾਜ਼ ਦੇ ਬਾਰੇ 'ਚ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਫੋਨ 'ਤੇ ਗੱਲਬਾਤ ਕੀਤੀ। ਦੱਸ ਦਈਏ ਕਿ ਜਹਾਜ਼ 'ਚ ਸਵਾਰ 176 ਲੋਕਾਂ ਦੀ ਮੌਤ ਹੋ ਗਈ ਸੀ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ, ਟਰੂਡੋ ਨੇ ਸ਼ਨੀਵਾਰ ਨੂੰ ਇਥੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਉਨ੍ਹਾਂ ਨੇ ਰੂਹਾਨੀ ਨੂੰ ਆਖਿਆ ਕਿ ਈਰਾਨ ਵੱਲੋਂ ਜਹਾਜ਼ ਨੂੰ ਢੇਰ ਕਰਨ ਦੀ ਗੱਲ ਸਵੀਕਾਰ ਕਰਨਾ ਪਰਿਵਾਰਾਂ ਨੂੰ ਜਵਾਬ ਦੇਣ ਲਈ ਇਕ ਅਹਿਮ ਕਦਮ ਹੈ ਪਰ ਇਸ ਸਬੰਧ 'ਚ ਹੋਰ ਜ਼ਿਆਦਾ ਕੀਤਾ ਜਾਣਾ ਚਾਹੀਦਾ ਹੈ।

ਟਰੂਡੋ ਨੇ ਆਖਿਆ ਕਿ ਪੂਰੀ ਜਾਂਚ ਹੋਣੀ ਚਾਹੀਦੀ ਹੈ, ਇਸੇ ਤਰ੍ਹਾਂ ਦੀ ਭਿਆਨਕ ਤ੍ਰਾਸਦੀ ਕਿਵੇਂ ਹੋ ਸਕਦੀ ਹੈ। ਇਸ 'ਤੇ ਸਾਨੂੰ ਪੂਰੀ ਜਾਣਕਾਰੀ ਅਤੇ ਸਪੱਸ਼ਟਾ ਚਾਹੀਦੀ ਹੈ। ਗੱਲਬਾਤ ਦੌਰਾਨ ਰੂਹਾਨੀ ਨੇ ਜਹਾਜ਼ ਦੁਰਘਟਨਾ ਦੌਰਾਨ ਦੇ ਹਾਲਾਤਾਂ ਅਤੇ ਅੱਗੇ ਦੀ ਜਾਂਚ ਦਾ ਵਾਅਦਾ ਕੀਤਾ। ਰੂਹਾਨੀ ਨੇ ਆਖਿਆ ਕਿ ਈਰਾਨੀ ਫੌਜ ਵੱਲੋਂ ਕੀਤੀ ਗਈ ਜਾਂਚ 'ਚ ਪਾਇਆ ਗਿਆ ਹੈ ਕਿ ਮਨੁੱਖੀ ਭੁੱਲ ਕਾਰਨ ਜਹਾਜ਼ ਢੇਰ ਕੀਤਾ ਗਿਆ। ਉਨ੍ਹਾਂ ਅੱਗੇ ਆਖਿਆ ਕਿ ਈਰਾਨ ਘਟਨਾ 'ਤੇ ਜ਼ਿਆਦਾ ਚਾਨਣ ਪਾਉਣ ਲਈ ਅੰਤਰਰਾਸ਼ਟਰੀ ਕਾਨੂੰਨ ਦੇ ਢਾਂਚੇ 'ਚ ਕਿਸੇ ਵੀ ਅੰਤਰਰਾਸ਼ਟਰੀ ਸਹਿਯੋਗ ਦਾ ਸਵਾਗਤ ਕਰਦਾ ਹੈ। ਇਸ ਤੋਂ ਪਹਿਲਾਂ, ਸ਼ਨੀਵਾਰ ਨੂੰ ਈਰਾਨ ਦੀ ਇਸਲਾਮਕ ਇਨਕਲਾਬੀ ਗਾਰਡ ਕਾਪਰਸ (ਆਈ. ਆਰ. ਜੀ. ਸੀ.) ਨੇ ਸਵੀਕਾਰ ਕੀਤਾ ਕਿ ਉਸ ਦੀ ਇਕ ਮਿਜ਼ਾਈਲ ਨੇ 8 ਜਨਵਰੀ ਨੂੰ ਕੀਵ ਜਾ ਰਹੀ ਯੂਕ੍ਰੇਨ ਇੰਟਰਨੈਸ਼ਨਲ ਏਅਰਲਾਇੰਸ (ਯੂ. ਆਈ. ਏ.) ਦੀ ਉਡਾਣ ਪੀ. ਐੱਸ.-75 ਨੂੰ ਢੇਰ ਕੀਤਾ ਸੀ, ਜਿਸ ਤੋਂ ਬਾਅਦ ਰੂਹਾਨੀ ਅਤੇ ਟਰੂਡੋ ਦੀ ਫੋਨ 'ਤੇ ਗੱਲਬਾਤ ਹੋਈ ਹੈ। ਦੱਸ ਦਈਏ ਕਿ ਈਰਾਨੀ ਫੌਜ ਨੇ ਗਲਤੀ ਨਾਲ ਅਮਰੀਕੀ ਕਰੂਜ਼ ਮਿਜ਼ਾਈਲ ਸਮਝ ਕੇ ਜਹਾਜ਼ 'ਤੇ ਹਮਲਾ ਕੀਤਾ ਸੀ।


Khushdeep Jassi

Content Editor

Related News