ਟਰੂਡੋ 2019 ਦੀਆਂ ਚੋਣਾਂ ਲਈ ਫਿਰ ਉਤਰਨਗੇ ਮੈਦਾਨ 'ਚ

08/20/2018 2:21:59 PM

ਮਾਂਟਰੀਅਲ(ਭਾਸ਼ਾ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘੋਸ਼ਣਾ ਕੀਤੀ ਹੈ ਕਿ ਉਹ 2019 ਦੀਆਂ ਚੋਣਾਂ 'ਚ ਫਿਰ ਤੋਂ ਆਪਣੀ ਉਮੀਦਵਾਰੀ ਦਰਜ ਕਰਵਾਉਣਗੇ। ਲਿਬਰਲ ਪਾਰਟੀ ਦੇ ਨੇਤਾ ਨੂੰ ਉਨ੍ਹਾਂ ਦੀ ਪਾਰਟੀ ਨੇ ਅਧਿਕਾਰਕ ਤੌਰ 'ਤੇ ਮੱਧ ਮਾਂਟਰੀਅਲ ਦੇ ਪੈਪਿਨਿਊ ਜ਼ਿਲੇ ਤੋਂ ਨਾਮਜ਼ਦ ਕੀਤਾ ਹੈ। ਇਹ ਜ਼ਿਲਾ ਨਰਮਦਲੀਏ ਲੋਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿਸ ਦੀ ਅਗਵਾਈ ਟਰੂਡੋ 2008 ਤੋਂ ਕਰ ਰਹੇ ਹਨ। ਉਹ 2011 ਅਤੇ 2015 'ਚ ਇੱਥੋਂ ਫਿਰ ਤੋਂ ਚੁਣੇ ਗਏ ਸਨ। ਉਨ੍ਹਾਂ ਨੇ ਵੰਡ ਦੀ ਰਾਜਨੀਤੀ ਦੇ ਬਾਵਜੂਦ ਸਕਾਰਾਤਮਕ ਰਹਿਣ, ਲੋਕਾਂ ਨੂੰ ਇਕ-ਜੁੱਟ ਕਰਨ, ਸਮਾਨ ਹਿੱਤਾਂ 'ਤੇ ਮਤਭੇਦਾਂ ਦੇ ਵਿਚਕਾਰ ਸਾਂਝੇ ਮੁੱਲਾਂ 'ਤੇ ਜ਼ੋਰ ਦੇਣ ਦੇ ਤਰੀਕਿਆਂ 'ਤੇ ਕੰਮ ਕਰਨ ਪ੍ਰਤੀ ਆਪਣਾ ਦ੍ਰਿੜ ਵਿਸ਼ਵਾਸ ਪ੍ਰਗਟਾਇਆ।''
 


ਟਰੂਡੋ ਨੇ ਅਮੀਰਾਂ ਅਤੇ ਗਰੀਬਾਂ ਵਿਚਕਾਰਲੇ ਫਰਕ ਨੂੰ ਘੱਟ ਕਰਨ ਅਤੇ ਮੂਲ ਨਿਵਾਸੀਆਂ ਦੇ ਵਿਕਾਸ ਲਈ ਕੰਮ ਕਰਨ ਦਾ ਵਾਅਦਾ ਕੀਤਾ ਹੈ। ਜੁਲਾਈ ਦੇ ਮੱਧ 'ਚ ਟਰੂਡੋ ਨੇ ਆਪਣੀ ਸਰਕਾਰ 'ਚ ਫੇਰ ਬਦਲ ਕਰਦੇ ਹੋਏ ਵਿਧਾਇਕ ਚੋਣਾਂ ਲਈ ਜ਼ਮੀਨ ਤਿਆਰ ਕੀਤੀ। ਇਹ ਚੋਣਾਂ ਇਸ ਸਾਲ 21 ਅਕਤਬੂਰ 2019 ਨੂੰ ਹੋਣ ਵਾਲੀਆਂ ਹਨ।