ਸ਼੍ਰੀਲੰਕਾ 'ਚ ਪੈਟਰੋਲ ਪੰਪ 'ਤੇ ਈਂਧਨ ਲਈ 5 ਦਿਨਾਂ ਤੋਂ ਲਾਈਨ 'ਚ ਲੱਗੇ ਟਰੱਕ ਚਾਲਕ ਦੀ ਮੌਤ

06/23/2022 8:29:57 PM

ਕੋਲੰਬੋ-ਸ਼੍ਰੀਲੰਕਾ ਦੇ ਪੱਛਮੀ ਸੂਬੇ 'ਚ ਇਕ ਪੈਟਰੋਲ ਪੰਪ 'ਤੇ ਪੰਜ ਦਿਨਾਂ ਤੱਕ ਲਾਈਨ 'ਚ ਖੜੇ ਰਹਿਣ ਤੋਂ ਬਾਅਦ 63 ਸਾਲਾ ਇਕ ਟਰੱਕ ਚਾਲਕ ਦੀ ਮੌਤ ਹੋ ਗਈ ਹੈ। ਆਜ਼ਾਦੀ ਤੋਂ ਬਾਅਦ ਤੋਂ ਸਭ ਤੋਂ ਖ਼ਰਾਬ ਆਰਥਿਕ ਸੰਕਟ ਨਾਲ ਜੂਝ ਰਹੇ ਅਤੇ ਕਰਜ਼ 'ਚ ਡੁੱਬੇ ਟਾਪੂ ਰਾਸ਼ਟਰ 'ਚ ਈਂਧਨ ਦੀ ਖਰੀਦ ਲਈ ਲਾਈਨ 'ਚ ਲੱਗਣ ਦੌਰਾਨ ਇਹ 10ਵੀਂ ਮੌਤ ਹੈ। ਮੀਡੀਆ 'ਚ ਵੀਰਵਾਰ ਨੂੰ ਆਈ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਪੁਲਸ ਨੇ ਕਿਹਾ ਕਿ ਉਹ ਵਿਅਕਤੀ ਆਪਣੇ ਵਾਹਨ ਦੇ ਅੰਦਰ ਅੰਗੁਰਵਾਟੋਟਾ 'ਚ ਪੈਟਰੋਲ ਪੰਪ 'ਤੇ ਲਾਈਨ 'ਚ ਇੰਤਜ਼ਾਰ ਕਰਨ ਦੌਰਾਨ ਮ੍ਰਿਤਕ ਪਾਇਆ ਗਿਆ।

ਇਹ ਵੀ ਪੜ੍ਹੋ : ਵਿਆਜ ਦਰਾਂ ਵਧਾਉਣ ਦਾ ਇਹੀ ਹੈ ਸਹੀ ਸਮਾਂ, ਅੱਗੇ ਹੋਰ ਵਧੇਗਾ ਰੇਪੋ ਰੇਟ : RBI

'ਡੇਲੀ ਮਿਰਰ' ਅਖ਼ਬਾਰ ਦੀ ਖਬਰ ਮੁਤਾਬਕ ਲਾਈਨ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 10 ਹੋ ਗਈ ਹੈ ਅਤੇ ਸਾਰੇ ਪੀੜਤ 43 ਤੋਂ 84 ਸਾਲ ਉਮਰ ਵਰਗ ਦੇ ਪੁਰਸ਼ ਸਨ। ਅਖ਼ਬਾਰ ਨੇ ਦੱਸਿਆ ਕਿ ਲਾਈਨ 'ਚ ਲੱਗਣ ਦੌਰਾਨ ਜਾਨ ਗੁਆਉਣ ਵਾਲੇ ਜ਼ਿਆਦਾਤਰ ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਕ ਹਫ਼ਤੇ ਪਹਿਲਾਂ ਕੋਲੰਬੋ ਦੇ ਪਾਨਾਦੁਰਾ 'ਚ ਇਕ ਈਂਧਨ ਕੇਂਦਰ 'ਤੇ ਕਈ ਘੰਟਿਆਂ ਤੱਕ ਲਾਈਨ 'ਚ ਇੰਤਜ਼ਾਰ ਕਰਦੇ ਹੋਏ 53 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪੂਰਬੀ ਯੂਕ੍ਰੇਨ 'ਚ 2 ਪਿੰਡਾਂ 'ਤੇ ਰੂਸ ਨੇ ਕੀਤਾ ਕਬਜ਼ਾ

ਦੱਸਿਆ ਜਾ ਰਿਹਾ ਹੈ ਕਿ ਤਿੰਨ-ਪਹੀਆ ਵਾਹਨ 'ਚ ਲਾਈਨ 'ਚ ਇੰਤਜ਼ਾਰ ਕਰਦੇ ਹੋਏ ਉਸ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ। ਲਗਭਗ 2.2 ਕਰੋੜ ਦੀ ਆਬਾਦੀ ਵਾਲਾ ਸ਼੍ਰੀਲੰਕਾ, ਵਰਤਮਾਨ 'ਚ 70 ਤੋਂ ਜ਼ਿਆਦਾ ਸਾਲਾ 'ਚ ਆਪਣੇ ਸਭ ਤੋਂ ਖਰਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਈਂਧਨ ਦੀ ਵਾਧੂ ਕਮੀ, ਖੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ :ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar