ਅਟਲਾਂਟਿਕ ''ਚ ਤੂਫਾਨ ''ਡੋਰੀਅਨ'' ਦੇ ਮਜ਼ਬੂਤ ਹੋਣ ਦਾ ਖਦਸ਼ਾ

08/25/2019 1:02:21 PM

ਮਿਆਮੀ— ਅਟਲਾਂਟਿਕ 'ਚ 'ਡੋਰੀਅਨ' ਤੂਫਾਨ ਦੇ ਹੋਰ ਮਜ਼ਬੂਤ ਹੋਣ ਦਾ ਖਦਸ਼ਾ ਹੈ। ਇਹ ਅਟਲਾਂਟਿਕ 'ਚ ਇਸ ਸਾਲ ਆਇਆ ਚੌਥਾ ਟ੍ਰੋਪੀਕਲ ਤੂਫਾਨ ਹੈ। ਮਿਆਮੀ 'ਚ ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਡੋਰੀਅਨ ਤੂਫਾਨ ਪੱਛਮ ਵੱਲ ਵਧ ਰਿਹਾ ਹੈ ਅਤੇ ਮੰਗਲਵਾਰ ਨੂੰ ਸੈਂਟਰਲ ਲੇਸਰ ਏਂਟਿਲਸ ਕੋਲ ਪੁੱਜਣ ਤਕ ਇਹ ਕਾਫੀ ਮਜ਼ਬੂਤ ਹੋ ਸਕਦਾ ਹੈ।

ਸ਼ਨੀਵਾਰ ਰਾਤ 11 ਵਜੇ ਤੂਫਾਨ ਦਾ ਕੇਂਦਰ ਬਾਰਬਾਡੋਸ ਤੋਂ ਲਗਭਗ 635 ਮੀਲ (1,022 ਕਿਲੋਮੀਟਰ) ਦੱਖਣੀ-ਪੂਰਬੀ ਖੇਤਰ 'ਚ ਸਥਿਤ ਸੀ ਅਤੇ 14 ਮੀਲ ਪ੍ਰਤੀ ਘੰਟੇ ਦੀ ਸਪੀਡ ਨਾਲ ਪੱਛਮ ਵੱਲ ਵਧ ਰਿਹਾ ਸੀ। ਅਜੇ ਹਾਲਾਂਕਿ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।

ਮੌਸਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਇਕ-ਇਕ ਪਲ ਦੀ ਅਪਡੇਟ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।