ਆਸਟ੍ਰੇਲੀਅਨ ਤਟ ਵੱਲ ਵਧ ਰਿਹੈ ਊਸੀ ਤੂਫਾਨ

02/11/2020 3:40:08 PM

ਸਿਡਨੀ— ਆਸਟ੍ਰੇਲੀਆ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਬਿਨਾ ਬਿਜਲੀ ਦੇ ਰਹਿਣ ਲਈ ਮਜਬੂਰ ਹੋ ਗਏ ਹਨ। ਮਾਹਿਰਾਂ ਮੁਤਾਬਕ ਕੁਈਨਜ਼ਲੈਂਡ ਤਟੀ ਖੇਤਰ ਤੋਂ 1400 ਕਿਲੋ ਮੀਟਰ ਦੀ ਦੂਰੀ 'ਤੇ ਊਸੀ ਤੂਫਾਨ ਉੱਠਿਆ ਹੈ ਤੇ ਇਸ ਕਾਰਨ ਵੀਰਵਾਰ ਤੜਕੇ ਭਾਰੀ ਮੀਂਹ ਪੈ ਸਕਦਾ
ਹੈ। ਕੋਰਲ ਸੀਅ ਤੋਂ ਹੁੰਦਾ ਹੋਇਆ ਤੂਫਾਨ ਦੱਖਣ-ਪੱਛਮੀ ਨਿਊ ਸਾਊਥ ਵੇਲਜ਼ ਖੇਤਰ ਵੱਲ ਵਧ ਰਿਹਾ ਹੈ। ਮੌਸਮ ਅਧਿਕਾਰੀਆਂ ਮੁਤਾਬਕ ਤੂਫਾਨ ਆਸਟ੍ਰੇਲੀਅਨ ਕੋਸਟ ਕੋਲੋਂ ਲੰਘੇਗਾ । ਇਹ ਵੀ ਕਿਹਾ ਜਾ ਰਿਹਾ ਹੈ ਕਿ ਤੂਫਾਨ ਬੁੱਧਵਾਰ ਰਾਤ ਤਕ ਕਾਫੀ ਕਮਜ਼ੋਰ ਹੋ ਜਾਵੇਗਾ ,ਜਿਸ ਕਾਰਨ ਭਾਰੀ ਨੁਕਸਾਨ ਹੋਣ ਤੋਂ ਬਚਾਅ ਰਹੇਗਾ। ਉਂਝ ਇਸ ਦੇ ਪੂਰਬੀ ਤਟ 'ਤੇ ਟਕਰਾਉਣ ਨਾਲ ਕੁਝ ਨੁਕਸਾਨ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਦੇ ਕਈ ਖੇਤਰਾਂ 'ਚ ਭਾਰੀ ਮੀਂਹ ਪੈ ਰਿਹਾ ਹੈ। ਕਈ ਥਾਵਾਂ 'ਤੇ ਦਰੱਖਤ ਡਿੱਗੇ ਹਨ। ਇਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ।  ਬੀਤੇ ਦਿਨ ਸਿਡਨੀ ਦੇ ਕਈ ਇਲਾਕਿਆਂ 'ਚ 700 ਐੱਮ. ਐੱਮ. ਤਕ ਬਾਰਸ਼ ਹੋਈ ਹੈ। ਸਿਡਨੀ ਦੀਆਂ ਦੋ ਨਦੀਆਂ ਹਾਕਸਬੇਰੀ ਅਤੇ ਜਾਰਜਜ ਦਾ ਪਾਣੀ ਆਪਣੀਆਂ ਹੱਦਾਂ ਤੋੜ ਕੇ ਰਿਹਾਇਸ਼ੀ ਇਲਾਕਿਆਂ ਵੱਲ ਵਧਿਆ ਹੈ।