ਪਾਕਿਸਤਾਨ ''ਚ ਦਿੱਤੀ ਗਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ

03/24/2022 2:46:04 PM

ਲਾਹੌਰ- ਪਾਕਿਸਤਾਨ ਦੇ ਲਾਹੌਰ 'ਚ ਬੁੱਧਵਾਰ ਨੂੰ ਨਾਗਰਿਕ ਸਮਾਜ ਨੇ ਸੁਤੰਤਰਤਾ ਸੈਨਾਨੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ। ਲੋਕਾਂ ਨੇ ਲਾਹੌਰ ਦੇ ਸ਼ਾਦਮਾਨ ਚੌਂਕ 'ਤੇ ਤਿੰਨਾਂ ਸ਼ਹੀਦਾਂ ਨੂੰ ਫੁੱਲ ਭੇਂਟ ਕੀਤੇ, ਜਿਥੇ ਉਨ੍ਹਾਂ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ। ਇਸ ਦੌਰਾਨ ਮੌਜੂਦ ਲੋਕਾਂ ਨੇ ਉਸ ਸਥਾਨ 'ਤੇ ਤਿੰਨੇ ਸ਼ਹੀਦਾਂ ਨੂੰ ਸਲਾਮ ਕੀਤਾ, ਜਿਥੇ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ।
ਇਸ ਪ੍ਰੋਗਰਾਮ ਦਾ ਆਯੋਜਨ ਪਾਕਿਸਤਾਨ ਦੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਲੋਂ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਦੌਰਾਨ ਸੁਰੱਖਿਆ ਚਾਕ-ਚੌਬੰਦ ਰਹੀ ਕਿਉਂਕਿ ਧਾਰਮਿਕ ਚਰਮਪੰਥੀਆਂ ਦੀ 'ਧਮਕੀ' ਨੂੰ ਧਿਆਨ 'ਚ ਰੱਖਦੇ ਹੋਏ ਲਾਹੌਰ ਹਾਈ ਕੋਰਟ ਨੇ ਸਖ਼ਤ ਸੁਰੱਖਿਆ ਦੇ ਨਿਰਦੇਸ਼ ਦਿੱਤੇ ਸਨ। ਤਿੰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਫਾਊਂਡੇਸ਼ਨ ਦੇ ਪ੍ਰਧਾਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Aarti dhillon

This news is Content Editor Aarti dhillon