ਵਿਸ਼ਵ ਜੰਗਾਂ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਇਟਲੀ 'ਚ ਦਿੱਤੀ ਗਈ ਸ਼ਰਧਾਂਜਲੀ

06/15/2018 3:19:19 PM

ਰੋਮ, (ਕੈਂਥ)— ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸੈਂਕੜੇ ਸਿੱਖ ਫੌਜੀ ਸ਼ਹੀਦ ਹੋਏ ਸਨ, ਜੋ ਅੱਜ ਵੀ ਸਭ ਲਈ ਮਿਸਾਲ ਬਣੇ ਹੋਏ ਹਨ। ਇਟਲੀ ਦੇ ਪਿੰਡ ਮੋਰਾਦੀ ਮੋਨਤੇ ਕਾਵਾਲਾਰੇ ਵਿਖੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 'ਵਰਲਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ' ਦੇ ਆਗੂ ਪ੍ਰਿਥੀ ਪਾਲ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕੌਮ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੇਗੀ। 
ਜ਼ਿਕਰਯੋਗ ਹੈ ਕਿ ਭਾਰਤੀਆਂ ਦੀ ਅਜਿਹੀ ਇਕੋ-ਇੱਕ ਸੰਸਥਾ 'ਵਰਲਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ' ਹੈ ਜਿਹੜੀ ਕਿ ਇਟਲੀ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਸਥਾਪਿਤ ਕਰ ਰਹੀ ਹੈ । ਇਸ ਦਾ ਮਕਸਦ ਇਟਲੀ ਵਿੱਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਤੋਂ ਜਾਣੂ ਕਰਵਾਉਣਾ ਹੈ। 


ਇਟਲੀ ਵਿੱਚ ਦੋਹਾਂ ਜੰਗਾਂ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਦੀਆਂ ਯਾਦਾਂ ਨੂੰ ਸਮੇਂ- ਸਮੇਂ 'ਤੇ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਮੌਕਿਆਂ 'ਤੇ ਇਟਲੀ ਦੀ ਸਰਕਾਰ ਦੇ ਨੁਮਾਇੰਦੇ ਵੀ ਸਮੇਂ -ਸਮਂੇ ਅਨੁਸਾਰ ਸ਼ਮੂਲੀਅਤ ਕਰਦੇ ਰਹਿੰਦੇ ਹਨ। 
ਇਟਲੀ ਦੇ ਪਿੰਡ ਮੋਰਾਦੀ ਮੋਨਤੇ ਕਾਵਾਲਾਰੇ ਵਿਖੇ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿਚ ਕਰਵਾਏ ਸਰਧਾਂਜਲੀ ਸਮਾਗਮ ਦੌਰਾਨ ਮੋਰਾਦੋ ਦੇ ਸਿੰਧਕੋ ਤੋਮਾਸੋ ਤੇਰੀਬੇਰਤੀ ,ਰੋਮਾਨੋ ਰੋਸੀ ਬੇਰਤੀ, ਸ. ਜਸਵੀਰ ਸਿੰਘ, ਸ. ਜਸਵੰਤ ਸਿੰਘ, ਸ. ਕਰਮੂਨਾ ਜੀਤ ਸਿੰਘ , ਸ. ਜਗਦੀਪ ਸਿੰਘ , ਸ. ਚਰਨਜੀਤ ਸਿੰਘ ਅਤੇ ਸ. ਕੁਲਜੀਤ ਸਿੰਘ ਪੰਜਾਬੀ ਭਾਈਚਾਰੇ ਵੱਲੋਂ ਸ਼ਾਮਲ ਹੋਏ।