ਨੌਜਵਾਨਾਂ ''ਚ ਵਧਿਆ ਨਿਪੁੰਨਤਾ ਦਾ ਰੁਝਾਨ

01/04/2018 1:50:15 AM

ਲੰਡਨ— ਸਰੀਰ, ਦਿਮਾਗ ਅਤੇ ਕੈਰੀਅਰ ਸਾਰਿਆਂ ਵਿਚ ਨਿਪੁੰਨਤਾ ਦੀ ਇੱਛਾ ਮਤਲਬ ਪ੍ਰਫੈਕਸ਼ਨਿਜ਼ਮ ਦਾ ਭਾਵ ਕਾਲਜ ਜਾਣ ਵਾਲੇ ਅੱਜ ਦੇ ਦੌਰ ਦੇ ਵਿਦਿਆਰਥੀਆਂ ਵਿਚ ਜ਼ਿਕਰਯੋਗ ਢੰਗ ਨਾਲ ਵਧਿਆ ਹੈ। ਪਿਛਲੀਆਂ ਪੀੜ੍ਹੀਆਂ ਨਾਲ ਤੁਲਨਾ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਪਰ ਨਿਪੁੰਨਤਾ ਦੀ ਇੱਛਾ ਦਾ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਨਾਂਹਪੱਖੀ ਅਸਰ ਪੈਂਦਾ ਹੈ। ਇਕ ਖੋਜ ਵਿਚ ਇਹ ਸਾਹਮਣੇ ਆਇਆ ਹੈ। ਬ੍ਰਿਟੇਨ ਵਿਚ ਯੂਨੀਵਰਸਿਟੀ ਆਫ ਬਾਥ ਦੇ ਥਾਮਸ ਕੁਰਾਨ ਮੁਤਾਬਕ ਨਿਪੁੰਨਤਾ ਦੇ ਸਬੰਧ ਵਿਚ ਸਮੂਹਿਕ ਰੂਪ ਨਾਲ ਪੀੜ੍ਹੀਆਂ ਦੇ ਫਰਕ ਦਾ ਪਤਾ ਲਾਉਣ ਵਾਲੀ ਇਹ ਆਪਣੀ ਕਿਸਮ ਦੀ ਪਹਿਲੀ ਖੋਜ ਹੈ।
ਖੋਜਕਾਰਾਂ ਮੁਤਾਬਕ ਨਿਪੁੰਨਤਾ ਦੇ ਨਾਲ ਕੁਝ ਪ੍ਰਾਪਤ ਕਰਨ ਦੀ ਇਕ ਸਮਝਦਾਰ ਇੱਛਾ ਜੁੜੀ ਹੁੰਦੀ ਹੈ, ਨਾਲ ਹੀ ਇਸ ਵਿਚ ਵਿਅਕਤੀ ਖੁਦ ਦਾ ਅਤੇ ਹੋਰ ਲੋਕਾਂ ਦਾ ਲੋੜ ਤੋਂ ਵੱਧ ਆਲੋਚਕ ਬਣ ਜਾਂਦਾ ਹੈ। ਇਸ ਖੋਜ ਵਿਚ ਨਿਪੁੰਨਤਾ ਨੂੰ ਲੈ ਕੇ 1980 ਤੋਂ 2016 ਦੇ ਦੌਰ ਦੀਆਂ ਪੀੜ੍ਹੀਆਂ ਵਿਚ ਆਏ ਫਰਕ ਦਾ ਪ੍ਰੀਖਣ ਕਰਨ ਦਾ ਨਿਪੁੰਨਤਾ ਪੈਮਾਨਾ ਬਣਾਇਆ ਗਿਆ। ਇਸ ਦਾ ਸਾਹਮਣਾ ਕਰਨ ਵਾਲੇ 41641 ਅਮਰੀਕੀ, ਕੈਨੇਡੀਆਈ ਅਤੇ ਬ੍ਰਿਟੇਨ ਦੇ ਕਾਲਜ ਵਿਦਿਆਰਥੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਖੋਜ ਸਾਈਕੋਲਾਜੀਕਲ ਬੁਲੇਟਿਨ ਨਾਂ ਦੇ ਜਨਰਲ ਵਿਚ ਪ੍ਰਕਾਸ਼ਿਤ ਹੋਈ। ਇਸ ਵਿਚ ਪਾਇਆ ਗਿਆ ਕਿ ਕਾਲਜ ਦੇ ਵਿਦਿਆਰਥੀਆਂ ਦੀ ਹਾਲ ਹੀ ਦੀ ਪੀੜ੍ਹੀ ਵਿਚ ਪਹਿਲਾਂ ਦੀਆਂ ਪੀੜ੍ਹੀਆਂ ਦੇ ਮੁਕਾਬਲੇ ਹਰ ਕਿਸਮ ਦਾ ਪ੍ਰਫੈਕਸ਼ਨਿਜ਼ਮ ਵਧਿਆ ਹੈ।


Related News