ਡ੍ਰਾਈਵਰ ਨੇ ਕੀਤਾ ਨਰਸ ਦਾ ਕਤਲ, ਹੁਣ ਹੋਵੇਗੀ ਜੇਲ

10/13/2017 12:18:44 PM

ਮੈਲਬੌਰਨ (ਬਿਊਰੋ)— ਮੈਲਬੌਰਨ ਵਿਚ ਹਿੱਟ ਐਂਡ ਰਨ ਕੇਸ ਵਿਚ ਇਕ ਔਰਤ ਦਾ ਕਤਲ ਕਰਨ ਦੇ ਦੋਸ਼ੀ 20 ਸਾਲਾ ਡ੍ਰਾਈਵਰ ਨੂੰ ਸ਼ਰਨ ਦੇਣ ਦੇ ਦੋਸ਼ ਵਿਚ ਦੋ ਹੋਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਸੇਬੇਸਟਿਅਨ ਕੇਨਟ ਸੋਮਵਾਰ ਨੂੰ ਓਕਲੇਹ ਵਿਚ ਦਿਲ ਦਾ ਇਲਾਜ ਕਰਨ ਵਾਲੀ ਨਰਸ ਲਿੰਡਾ ਹੇਨਸੇਨ ਦਾ ਕਤਲ ਕਰ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਦੋਸ਼ੀ ਡ੍ਰਾਈਵਰ ਨੂੰ ਕਤਲ ਕਰਨ ਦੇ ਤਿੰਨ ਬਾਅਦ ਟਰੈਕ ਕੀਤਾ।
ਦੋਸ਼ੀ ਡ੍ਰਾਈਵਰ ਨੂੰ ਬੀਤੀ ਰਾਤ ਬਲੈਕਬਰਨ ਦੱਖਣ ਵਿਚ ਫੁਲਟਨ ਰੋਡ ਦੇ ਪਤੇ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਨਾਲ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ 'ਤੇ ਵੀ ਕਤਲ ਕਰਨ ਦੇ ਦੋਸ਼ ਲਗਾਏ ਗਏ। ਇਨ੍ਹਾਂ ਦੋਸ਼ੀਆਂ ਵਿਚ 21 ਸਾਲਾ ਗਲੇਨ ਵੈਵਰਲੇ ਅਤੇ 26 ਸਾਲਾ ਬਲੈਕਬਰਨ ਸਾਊਥ ਮੈਨ ਹੈ। ਇਨ੍ਹਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਰਿੰਗਵੁੱਡ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦੋਸ਼ੀ ਕੇਨੇਟ ਨੂੰ ਸੋਮਵਾਰ ਨੂੰ ਮੈਲਬੌਰਨ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।