ਅਣਹੋਣੀ ਹੋਣ ਤੋਂ ਟਲੀ, ਟਰੇਨ ਆਉਣ ਤੋਂ ਕੁਝ ਸੈਕੰਡ ਪਹਿਲਾਂ ਟਰੈਕ 'ਤੇ ਡਿੱਗ ਗਿਆ ਸੀ ਬੱਚਾ, ਮਾਂ ਨੇ ਇੰਝ ਬਚਾਈ ਜਾਨ (ਵੀ

08/19/2017 3:53:40 PM

ਸਿਡਨੀ— ਆਸਟਰੇਲੀਆ ਦੇ ਸਿਡਨੀ ਵਿਚ ਵੈਸਟ ਰਾਇਡ ਸਟੇਸ਼ਨ ਉੱਤੇ ਇਕ ਅਜਿਹੀ ਘਟਨਾ ਹੋਈ ਕਿ ਲੋਕਾਂ ਦੇ ਹੱਥ-ਪੈਰ ਫੁੱਲ ਗਏ । ਇਕ ਬੱਚਾ ਪਲੇਟਫਾਰਮ ਉੱਤੇ ਪ੍ਰੈਮ (ਬੱਚਿਆਂ ਦੀ ਟਰੋਲੀ) ਵਿਚ ਬੈਠਾ ਹੋਇਆ ਸੀ ਅਤੇ ਅਚਾਨਕ ਉਸ ਦਾ ਪ੍ਰੈਮ ਅੱਗੇ ਰਿੜ ਕੇ ਰੇਲਵੇ ਟ੍ਰੈਕ ਉੱਤੇ ਆ ਗਿਆ । ਸਟੇਸ਼ਨ ਉੱਤੇ ਟ੍ਰੇਨ ਦੇ ਆਉਣ ਤੋਂ ਕੁਝ ਸੈਕੰਡ ਪਹਿਲਾਂ ਹੀ ਉਸ ਦੀ ਮਾਂ ਤੁਰੰਤ ਹਰਕਤ ਵਿਚ ਆਈ ਅਤੇ ਆਪਣੇ ਬੱਚੇ ਨੂੰ ਬਚਾ ਲਿਆ । ਸੀ. ਸੀ. ਟੀ. ਵੀ. ਫੁਟੇਜ ਵਿਚ ਇਹ ਘਟਨਾ ਕੈਦ ਹੋ ਗਈ ਹੈ ।

ਦੱਸਣਯੋਗ ਹੈ ਕਿ ਇਕ ਔਰਤ ਆਪਣੇ ਤਿੰਨ ਬੱਚਿਆਂ ਨਾਲ ਪਲੇਟਫਾਰਮ 'ਤੇ ਬੈਠੀ ਹੋਈ ਸੀ ਅਤੇ ਉਸ ਨਾਲ ਇਕ ਬੱਚਾ ਪ੍ਰੈਮ ਵਿਚ ਬੈਠਾ ਸੀ । ਮਾਂ ਨੇ ਇਕ ਮਿੰਟ ਲਈ ਪ੍ਰੈਮ ਤੋਂ ਹੱਥ ਹਟਾਇਆ ਅਤੇ ਉਹ ਰਿੜ੍ਹਦਾ ਹੋਇਆ ਟਰੈਕ ਉੱਤੇ ਜਾ ਡਿੱਗਿਆ । ਮਾਂ ਨੇ ਦੌੜ ਕੇ ਟ੍ਰੈਕ ਉੱਤੇ ਛਾਲ ਮਾਰੀ ਅਤੇ ਬੱਚੇ ਨੂੰ ਸਹੀ-ਸਲਾਮਤ ਪਲੇਟਫਾਰਮ ਉੱਤੇ ਲੈ ਆਈ । ਹਾਲਾਂਕਿ ਇਹ ਘਟਨਾ ਟ੍ਰੇਨ ਆਉਣ ਤੋਂ ਕੁਝ ਸੈਕੰਡ ਪਹਿਲਾਂ ਹੋਈ ਸੀ ।