ਮਿਸਰ ''ਚ ਰੇਲਗੱਡੀ ਲੀਹੋਂ ਲੱਥੀ, 100 ਯਾਤਰੀ ਜਖ਼ਮੀ

04/19/2021 12:23:23 AM

ਕਾਹਿਰਾ - ਮਿਸਰ ਦੀ ਰਾਜਧਾਨੀ ਕਹਿਰਾ ਤੋਂ ਉੱਤਰ ਵਿਚ ਐਤਵਾਰ ਇਕ ਰੇਲਗੱਡੀ ਲੀਹੋਂ ਲੱਥ ਗਈ। ਇਸ ਹਾਦਸੇ ਵਿਚ ਕਰੀਬ 100 ਯਾਤਰੀ ਜਖ਼ਮੀ ਹੋਏ ਹਨ। ਹਾਲ ਹੀ ਦੇ ਸਾਲਾਂ ਵਿਚ ਮਿਸਰ ਵਿਚ ਕਈ ਰੇਲ ਹਾਦਸੇ ਹੋਏ ਹਨ। ਸੂਬੇ ਦੇ ਗਵਰਨਰ ਦੇ ਦਫ਼ਤਰ ਨੇ ਇਕ ਬਿਆਨ ਵਿਚ ਦੱਸਿਆ ਕਿ ਕਾਹਿਰਾ ਤੋਂ ਉੱਤਰ ਵਿਚ ਕਾਲੁਬਿਆ ਸੂਬੇ ਦੇ ਬਾਂਹਾ ਸ਼ਹਿਰ ਵਿਚ ਰੇਲਗੱਡੀ ਦੇ 8 ਡੱਬੇ ਲੀਹੋਂ ਲੱਥ ਗਏ।

ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

ਸੋਸ਼ਲ ਮੀਡਿਆ 'ਤੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਰੇਲਗੱਡੀ ਦੇ ਡੱਬੇ ਪਲਟੇ ਦੇਖੇ ਜਾ ਆ ਰਹੇ ਹਨ ਅਤੇ ਵਿਚੋਂ ਯਾਤਰੀਆਂ ਨੂੰ ਕੱਢਿਆ ਜਾ ਰਿਹਾ ਹੈ। ਇਹ ਰੇਲਗੱਡੀ ਨੀਲ ਨਦੀ ਡੇਲਟਾ ਦੇ ਸ਼ਹਿਰ ਮਨਸਉਰਾ ਵਲੋਂ ਮਿਸਰ ਦੀ ਰਾਜਧਾਨੀ ਕਾਹਿਰਾ ਜਾ ਰਹੀ ਸੀ। ਸਿਹਤ ਮੰਤਰਾਲਾ ਨੇ ਦੱਸਿਆ ਕਿ ਹਾਦਸੇ ਵਿਚ 97 ਲੋਕ ਜਖ਼ਮੀ ਹੋਏ ਹਨ ਅਤੇ ਹਾਦਸੇ ਦੇ ਕਾਰਣ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਸ਼ਰਕਿਆ ਸੂਬੇ ਵਿਚ ਰੇਲਗੱਡੀ ਲੀਹੋਂ ਲੱਥ ਗਈ ਸੀ, ਜਿਸ ਵਿਚ 15 ਯਾਤਰੀ ਜਖ਼ਮੀ ਹੋਏ ਸਨ।

ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ

ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'

Khushdeep Jassi

This news is Content Editor Khushdeep Jassi