ਚੀਨ ਦੇ ਨਾਲ ਵਪਾਰ ਗੱਲਬਾਤ ਚੰਗੀ ਚੱਲ ਰਹੀ ਹੈ: ਟਰੰਪ

10/11/2019 2:03:16 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਉਪ-ਪ੍ਰਧਾਨ ਮੰਤਰੀ ਲਿਯੂ ਦੇ ਨਾਲ ਆਪਣੀ ਬੈਠਕ ਤੋਂ ਪਹਿਲਾਂ ਕਿਹਾ ਕਿ ਚੀਨ ਦੇ ਨਾਲ ਵਪਾਰ ਗੱਲਬਾਤ ਚੰਗੀ ਚੱਲ ਰਹੀ ਹੈ। ਇਕ ਉੱਚ ਪੱਧਰੀ ਚੀਨੀ ਵਫਦ ਦੀ ਅਗਵਾਈ ਕਰ ਰਹੇ ਲਿਯੂ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥਾਈਜ਼ਰ ਦੀ ਅਗਵਾਈ 'ਚ ਟਰੰਪ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀਆਂ ਦੇ ਨਾਲ ਦੋ-ਪੱਖੀ ਵਪਾਰ 'ਤੇ ਗੱਲਬਾਤ ਕੀਤੀ।

ਟਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਚੀਨ ਨਾਲ ਗੱਲਬਾਤ ਦੀ ਇਕ ਪ੍ਰਕਿਰਿਆ ਪੂਰੀ ਕੀਤੀ। ਅਸੀਂ ਬਹੁਤ ਚੰਗਾ ਕਰ ਰਹੇ ਹਾਂ। ਅਸੀਂ ਕੱਲ ਇਕ ਹੋਰ ਬੈਠਕ ਕਰ ਰਹੇ ਹਾਂ। ਮੈਂ ਵਾਈਟ ਹਾਊਸ 'ਚ ਉਪ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਅਸਲ 'ਚ ਬਹੁਤ ਚੰਗੀ ਚੱਲ ਰਹੀ ਹੈ। ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਸਾਡੀ ਬਹੁਤ ਚੰਗੀ ਗੱਲਬਾਤ ਹੋਈ। ਫਿਲਹਾਲ ਉਹ ਇਸ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਨ ਤੇ ਅਸੀਂ ਉਨ੍ਹਾਂ ਨਾਲ ਕੱਲ ਇਥੇ ਹੀ ਮਿਲਾਂਗੇ। ਇਹ ਬਹੁਤ ਚੰਗੀ ਚੱਲ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਵਾਈਟ ਹਾਊਸ 'ਚ ਚੀਨ ਦੇ ਉਪ ਪ੍ਰਧਾਨ ਮੰਤਰੀ ਨਾਲ ਮਿਲਣ ਵਾਲੇ ਹਨ। 'ਵਾਲ ਸਟ੍ਰੀਟ ਜਨਰਲ' ਦੇ ਮੁਤਾਬਕ ਬੈਠਕਾਂ ਬੰਦ ਕਮਰੇ 'ਚ ਆਯੋਜਿਤ ਕੀਤੀਆਂ ਗਈਆਂ ਤੇ ਅਧਿਕਾਰੀਆਂ ਨੇ ਚਰਚਾ ਕੀਤੇ ਜਾਣ ਵਾਲੇ ਵਿਆਪਕ ਵਿਸ਼ਿਆਂ ਦੀ ਸਿਰਫ ਇਕ ਸੂਚੀ ਪ੍ਰਦਾਨ ਕੀਤੀ ਸੀ।

Baljit Singh

This news is Content Editor Baljit Singh