ਖਿਡੌਣੇ ਕਾਰਨ ਹੋਇਆ ਬੱਚੇ ਦਾ ਬੁਰਾ ਹਾਲ, ਗਈ ਅੱਖਾਂ ਦੀ ਰੋਸ਼ਨੀ

07/30/2017 12:30:20 PM

ਸਯੁੰਕਤ ਰਾਸ਼ਟਰ— ਹਾਲ ਹੀ ਵਿਚ ਸਯੁੰਕਤ ਰਾਸ਼ਟਰ ਦੇ ਮਿਸ਼ੀਗਨ ਵਿਚ ਇਕ 3 ਸਾਲ ਦੇ ਬੱਚੇ ਨੇ ਬੰਦੂਕ ਨੂੰ ਖਿਡੌਣਾ ਸਮਝ ਖੇਡਦੇ ਹੋਏ ਖੁਦ ਨੂੰ ਸ਼ੂਟ ਕਰ ਲਿਆ। ਇਸ ਮਾਮਲੇ ਵਿਚ ਬੱਚੇ ਦੇ ਮਾਤਾ-ਪਿਤਾ ਗੈਰ-ਜ਼ਿੰਮੇਵਾਰ ਸਨ। ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚੇ ਨੂੰ ਕਿਸੇ ਖਿਡੌਣੇ ਨਾਲ ਖੇਡਦਾ ਦੇਖ ਖੁਸ਼ ਹੁੰਦੇ ਹਨ ਪਰ ਕਈ ਵਾਰੀ ਸਧਾਰਨ ਦਿੱਸਣ ਵਾਲੇ ਖਿਡੌਣੇ ਇੰਨੇ ਖਤਰਨਾਕ ਨਿਕਲਦੇ ਹਨ ਕਿ ਬੱਚਿਆਂ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ।
ਅਣਜਾਣ ਸਨ ਮਾਤਾ-ਪਿਤਾ
ਨਵੰਬਰ 2015 ਵਿਚ ਆਸਟ੍ਰੇਲੀਆ ਦੇ ਓਪਟੋਮੈਟਿਸਟ ਬੇਨ ਆਰਮੀਟੀਜ ਨੇ ਆਪਣੇ ਇਕ ਮਰੀਜ਼ ਦਾ ਜਿਕਰ ਕਰਦੇ ਹੋਏ ਲੋਕਾਂ ਨੂੰ ਆਪਣੇ ਬੱਚਿਆਂ ਦੀ ਹਰ ਗਤੀਵਿਧੀ 'ਤੇ ਧਿਆਨ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕੋਲ ਇਕ 14 ਸਾਲ ਦੇ ਬੱਚੇ ਦਾ ਕੇਸ ਆਇਆ ਸੀ, ਜਿਸ ਦੀਆਂ ਅੱਖਾਂ 75% ਤੱਕ ਨੁਕਸਾਨੀਆਂ ਗਈਆਂ ਸਨ। ਬੱਚੇ ਦੇ ਮਾਤਾ-ਪਿਤਾ ਨੂੰ ਅਜਿਹਾ ਹੋਣ ਦਾ ਕਾਰਨ ਪਤਾ ਨਹੀਂ ਸੀ ਚੱਲ ਰਿਹਾ। ਇਸ ਲਈ ਉਨ੍ਹਾਂ ਨੇ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਬੱਚੇ ਦੀ ਹਰ ਗਤੀਵਿਧੀ ਬਾਰੇ ਪੁੱਛਿਆ। ਇਸ ਦੌਰਾਨ ਬੇਨ ਨੂੰ ਪਤਾ ਚੱਲਿਆ ਕਿ ਬੱਚਾ ਇਕ ਛੋਟੀ ਲੇਜ਼ਰ ਲਾਈਟ ਨਾਲ ਖੇਡਦਾ ਸੀ। ਇਹ ਜਾਣ ਡਾਕਟਰ ਨੂੰ ਪੂਰਾ ਮਾਮਲਾ ਸਮਝ ਆਇਆ। ਬੱਚੇ ਦੇ ਮਾਤਾ-ਪਿਤਾ ਲਈ ਉਸ ਦਾ ਲੇਜ਼ਰ ਲਾਈਟ ਨਾਲ ਖੇਡਣਾ ਆਮ ਗੱਲ ਸੀ ਪਰ ਇਸ ਛੋਟੇ ਜਿਹੇ ਖਿਡੌਣੇ ਨੇ ਉਨ੍ਹਾਂ ਦੇ ਬੱਚੇ ਦੀਆਂ ਅੱਖਾਂ ਨੂੰ ਹਮੇਸ਼ਾ ਲਈ ਖਰਾਬ ਕਰ ਦਿੱਤਾ ਸੀ।
ਕਦੇ ਠੀਕ ਨਹੀ ਹੋ ਸਕਦਾ ਸੀ ਇਹ ਡੈਮੇਜ
ਬੇਨ ਮੁਤਾਬਕ, ਇਹ ਛੋਟੇ ਲੇਜ਼ਰ ਲਾਈਟ ਵੀ ਕਾਫੀ ਨੁਕਸਾਨਦਾਇਕ ਹੁੰਦੇ ਹਨ। ਲੇਜ਼ਰ ਲਾਈਟ ਕਾਰਨ ਬੱਚੇ ਦੀਆਂ ਅੱਖਾਂ ਪੂਰੀ ਤਰ੍ਹਾਂ ਲਾਲ ਹੋ ਗਈਆਂ ਸਨ। ਜਿਨ੍ਹਾਂ ਨੁਕਸਾਨ ਅੱਖਾਂ ਨੂੰ ਪਹੁੰਚਿਆ ਸੀ ਉਸ ਨੂੰ ਠੀਕ ਨਹੀਂ ਸੀ ਕੀਤਾ ਜਾ ਸਕਦਾ। ਕਿਸੇ ਤਰ੍ਹਾਂ ਦੇ ਲੈਂਸ ਨਾਲ ਵੀ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆ ਸਕਦੀ ਸੀ।