ਹੈਰਾਨੀਜਨਕ! ਸਮੁੰਦਰ 'ਚ 18 ਘੰਟੇ ਤੱਕ 'ਫੁੱਟਬਾਲ' ਦੀ ਮਦਦ ਨਾਲ ਤੈਰਦਾ ਰਿਹਾ ਸ਼ਖ਼ਸ, ਬਚੀ ਜਾਨ

07/15/2022 1:39:07 PM

ਏਥਨਜ਼ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਸ 'ਤੇ ਰੱਬ ਦੀ ਮਿਹਰ ਹੋਵੇ ਉਸ ਨੂੰ ਮੌਤ ਵੀ ਨਹੀਂ ਮਾਰ ਸਕਦੀ। ਗ੍ਰੀਸ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸੁਣਨ ਵਿਚ ਇਹ ਫਿਲਮ ਦੀ ਕਹਾਣੀ ਵਾਂਗ ਲੱਗੇਗੀ। ਇੱਥੇ ਸਮੁੰਦਰ ਵਿੱਚ ਫਸਿਆ ਇੱਕ ਵਿਅਕਤੀ ਫੁੱਟਬਾਲ ਦੀ ਮਦਦ ਨਾਲ 18 ਘੰਟੇ ਤੱਕ ਸਮੁੰਦਰ ਵਿੱਚ ਤੈਰਦਾ ਰਿਹਾ। ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਇਹ ਘਟਨਾ ਸੱਚ ਹੈ। ਸ਼ਨੀਵਾਰ ਨੂੰ ਇਹ ਸੈਲਾਨੀ ਗ੍ਰੀਸ ਦੇ ਕਸਾਂਦਰਾ ਦੇ ਮੇਤੀ ਬੀਚ 'ਤੇ ਵੱਡੀਆਂ ਲਹਿਰਾਂ 'ਚ ਫਸ ਗਿਆ ਸੀ।

ਇਸ ਵਿਅਕਤੀ ਦਾ ਨਾਂ ਇਵਾਨ (30) ਹੈ, ਜੋ ਉੱਤਰੀ ਮੈਸੇਡੋਨੀਆ ਦਾ ਰਹਿਣ ਵਾਲਾ ਹੈ। ਜਦੋਂ ਉਸ ਦੀ ਖੋਜ ਦੀ ਕੋਈ ਖ਼ਬਰ ਨਹੀਂ ਆਈ ਤਾਂ ਦੋਸਤਾਂ ਨੂੰ ਚਿੰਤਾ ਹੋ ਗਈ। ਉਹਨਾਂ ਨੇ ਕੋਸਟ ਗਾਰਡ ਨੂੰ ਇਵਾਨ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ। ਬਾਅਦ ਵਿੱਚ ਉਸ ਨੂੰ ਸਮੁੰਦਰ ਵਿੱਚ ਗੁਆਚਿਆ (Lost at Sea) ਘੋਸ਼ਿਤ ਕਰ ਦਿੱਤਾ ਗਿਆ। ਤੱਟ ਰੱਖਿਅਕ ਭਾਵੇਂ ਉਸ ਨੂੰ ਸਮੇਂ ਸਿਰ ਨਹੀਂ ਲੱਭ ਸਕੇ ਪਰ ਇੱਕ ਬੱਚੇ ਦੇ ਫੁੱਟਬਾਲ ਨੇ ਚਮਤਕਾਰੀ ਢੰਗ ਨਾਲ ਉਸ ਨੂੰ ਬਚਾ ਲਿਆ।

18 ਘੰਟੇ ਤੱਕ ਫੁੱਟਬਾਲ ਫੜ ਕੇ ਤੈਰਦਾ ਰਿਹਾ

ਜਦੋਂ ਇਵਾਨ ਲਹਿਰਾਂ ਵਿੱਚ ਫਸ ਗਿਆ ਤਾਂ ਇੱਕ ਫੁੱਟਬਾਲ ਉਸ ਕੋਲ ਆ ਗਿਆ। ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਫੁੱਟਬਾਲ ਨੂੰ ਫੜ ਲਿਆ। ਇਵਾਨ ਨੇ ਫੁੱਟਬਾਲ ਨੂੰ ਉਦੋਂ ਤੱਕ ਫੜੀ ਰੱਖਿਆ ਜਦੋਂ ਤੱਕ ਇਸ ਨੂੰ ਕੋਸਟ ਗਾਰਡ ਦੁਆਰਾ ਦੇਖਿਆ ਨਹੀਂ ਗਿਆ ਸੀ। ਇਸ ਦੌਰਾਨ ਉਹ ਇੱਕ-ਦੋ ਨਹੀਂ ਸਗੋਂ ਪੂਰੇ 18 ਘੰਟੇ ਫੁੱਟਬਾਲ ਦੀ ਮਦਦ ਨਾਲ ਤੈਰਾਕੀ ਕਰਦਾ ਰਿਹਾ। ਇਵਾਨ ਨੂੰ ਐਤਵਾਰ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ। ਪਰ ਉਸ ਦੇ ਨਾਲ ਉਸ ਦਾ ਇੱਕ ਦੋਸਤ, ਮਾਰਨੀਤ ਜੋਵਾਨੋਵਸਕੀ ਵੀ ਗੁਆਚ ਗਿਆ ਸੀ, ਜੋ ਅਜੇ ਤੱਕ ਨਹੀਂ ਲੱਭਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਕੋਰੋਨਾ ਮਾਮਲੇ ਵਧਣ ਦੀ ਚੇਤਾਵਨੀ, PM ਨੇ ਬੁਲਾਈ ਐਮਰਜੈਂਸੀ ਮੀਟਿੰਗ

 

80 ਕਿਲੋਮੀਟਰ ਦੂਰ ਤੈਰ ਗਿਆ ਫੁੱਟਬਾਲ

ਇਵਾਨ ਦੀ ਇਹ ਸ਼ਾਨਦਾਰ ਕਹਾਣੀ ਯੂਨਾਨੀ ਮੀਡੀਆ ਦੁਆਰਾ ਵਿਆਪਕ ਤੌਰ 'ਤੇ ਕਵਰ ਕੀਤੀ ਗਈ। ਇਵਾਨ, ਉਸਦੇ ਪਿਤਾ ਅਤੇ ਕੈਸੈਂਡਰਾ ਮੇਅਰ ਨਸਤਾਸੀਆ ਚਾਲਕੇ ਨੇ ਫੁੱਟਬਾਲ ਨਾਲ ਪੋਜ਼ ਦਿੱਤਾ। ਜਦੋਂ ਇਹ ਫੋਟੋ ਤੇਜ਼ੀ ਨਾਲ ਮੀਡੀਆ ਵਿੱਚ ਦਿਖਾਈ ਦਿੱਤੀ ਤਾਂ ਇੱਕ ਮਾਂ ਨੇ ਫੁੱਟਬਾਲ ਨੂੰ ਪਛਾਣ ਲਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਟੀਵੀ 'ਤੇ ਫੁੱਟਬਾਲ ਦੇਖਿਆ ਤਾਂ ਉਸ ਨੂੰ ਇਹ ਆਪਣੇ ਬੱਚਿਆਂ ਦੇ ਫੁੱਟਬਾਲ ਵਾਂਗ ਲੱਗਾ। ਇਹ ਫੁੱਟਬਾਲ ਉਸ ਦੇ ਬੱਚਿਆਂ ਦਾ ਹੈ ਜੋ ਇਵਾਨ ਦੇ ਬਚਾਅ ਤੋਂ 10 ਦਿਨ ਪਹਿਲਾਂ ਗੁਆਚ ਗਿਆ ਸੀ। ਫੁੱਟਬਾਲ ਲੇਮਨੋਸ ਟਾਪੂ 'ਤੇ ਗੁਆਚ ਗਿਆ ਸੀ, ਜੋ ਇਵਾਨ ਦੇ ਨੁਕਸਾਨ ਵਾਲੀ ਥਾਂ ਤੋਂ 80 ਕਿਲੋਮੀਟਰ ਦੂਰ ਹੈ।

Vandana

This news is Content Editor Vandana