ਪਹਿਲਾਂ ਇਸ ਜਾਨਵਰ ਨੂੰ ਮਾਰੀਆਂ ਗਈਆਂ ਗੋਲੀਆਂ, ਫਿਰ ਹੱਥ ਵਿਚ ਫੜਾ ਦਿੱਤੀ ਗਈ ਸ਼ਰਾਬ ਦੀ ਬੋਤਲ

07/28/2017 12:12:40 PM

ਮੈਲਬੌਰਨ— ਜਾਨਵਰਾਂ 'ਤੇ ਅੱਤਿਆਚਾਰ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਅੱਜ ਦੇ ਸਮੇਂ ਵਿਚ ਜਾਨਵਰਾਂ ਨੂੰ ਜੋ ਵਹਿਸ਼ੀਆਨਾ ਤਸੀਹੇ ਦਿੱਤੇ ਜਾ ਰਹੇ ਹਨ, ਉਨ੍ਹਾਂ ਨੂੰ ਦੇਖ-ਸੁਣ ਕੋਈ ਵੀ ਰਹਿਮ ਦਿਲ ਵਿਅਕਤੀ ਪਰੇਸ਼ਾਨ ਹੋਏ ਬਿਨਾ ਨਹੀਂ ਰਹਿ ਸਕਦਾ। ਇਹ ਅੱਤਿਆਚਾਰ ਉਨ੍ਹਾਂ ਜਾਨਵਰਾਂ 'ਤੇ ਕੀਤੇ ਜਾ ਰਹੇ ਹਨ, ਜੋ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। 
ਤੁਸੀਂ ਜਿਹੜੀ ਤਸਵੀਰ ਉੱਪਰ ਦੇਖ ਰਹੇ ਹੋ ਉਹ ਇਕ ਮ੍ਰਿਤ ਕੰਗਾਰੂ ਦੀ ਹੈ। ਇਸ ਕੰਗਾਰੂ ਨੂੰ ਪਹਿਲਾਂ 3 ਗੋਲੀਆਂ ਮਾਰੀਆਂ ਗਈਆਂ ਫਿਰ ਉਸ ਨੂੰ ਚੀਤੇ ਦੀ ਪ੍ਰਿੰਟ ਵਾਲੇ ਕੱਪੜੇ ਪੁਆ ਕੇ ਕੁਰਸੀ 'ਤੇ ਬਿਠਾ ਦਿੱਤਾ ਗਿਆ। ਇਸ ਦੇ ਨਾਲ ਹੀ ਉਸਦੇ ਹੱਥ ਵਿਚ ਸ਼ਰਾਬ ਦੀ ਇਕ ਬੋਤਲ ਫੜਾ ਕੇ ਕੁਰਸੀ ਨਾਲ ਬੰਨ ਦਿੱਤਾ ਗਿਆ। 
ਇਸ ਜਾਨਵਰ ਦੇ ਹੱਤਿਆਰੇ ਦੇ ਪਾਗਲਪਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਕੰਗਾਰੂ ਨੂੰ ਮਾਰਨ ਮਗਰੋਂ ਉਸ ਦੇ ਹੱਥ ਵਿਚ ਸ਼ਰਾਬ ਦੀ ਬੋਤਲ ਵੀ ਬੰਨ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਕੰਗਾਰੂ ਦੀ ਹੱਤਿਆ ਕੀਤੀ ਗਈ ਉਹ ਕਾਫੀ ਭੀੜ ਭਰਿਆ ਇਲਾਕਾ ਹੈ ਪਰ ਫਿਰ ਵੀ ਕਿਸੇ ਨੇ ਵੀ ਉਸ ਨੂੰ ਅਜਿਹਾ ਕਰਦੇ ਨਹੀਂ ਦੇਖਿਆ।
ਮ੍ਰਿਤ ਕੰਗਾਰੂ ਦੇ ਹੱਥ ਵਿਚ ਸ਼ਰਾਬ ਦੀ ਬੋਤਲ ਵੀ ਸੀ। ਕੁਝ ਦੇਰ ਮਗਰੋਂ ਉਸ ਰਸਤੇ ਤੋਂ ਲੰਘਣ ਵਾਲੇ ਇਕ ਰਾਹੀ ਨੇ ਇਸ ਅਮਾਨਵੀ ਕੰਮ ਨੂੰ ਦੇਖਿਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਹੁਣ ਅਧਿਕਾਰੀਆਂ ਨੇ ਇਸ ਘਟਨਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪਸ਼ੂ ਭਲਾਈ ਮੁਹਿੰਮ ਵਾਲਿਆਂ ਨੇ ਹੱਤਿਆਰੇ ਦਾ ਪਤਾ ਦੱਸਣ ਵਾਲੇ ਨੂੰ 3000 ਪਾਊਂਡ ਦੇਣ ਦੀ ਘੋਸ਼ਣਾ ਕੀਤੀ ਹੈ।