ਇੱਛਾਵਾਂ ਨੂੰ ਪੂਰਾ ਕਰਨ ਲਈ ਲੋਕਾਂ ਨੇ ਤਲਾਬ ''ਚ ਸੁੱਟੇ ਸਿੱਕੇ, ਦੇਖੋ ਪੁੱਜੇ ਕਿੱਥੇ! (ਤਸਵੀਰਾਂ)

03/07/2017 1:07:25 PM

ਬੈਂਕਾਕ— ਭਾਰਤ ਵਾਂਗ ਹੋਰ ਦੇਸ਼ਾਂ ''ਚ ਰਹਿਣ ਵਾਲੇ ਲੋਕ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਪਾਣੀ ''ਚ ਸਿੱਕੇ ਸੁੱਟਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਕਾਰਨ ਸਮੁੰਦਰੀ ਜੀਵਾਂ ਦੀ ਜ਼ਿੰਦਗੀ ਖਤਰੇ ''ਚ ਪੈ ਸਕਦੀ ਹੈ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਥਾਈਲੈਂਡ ਦੇ ਇਕ ਤਲਾਬ ''ਚ। ਲੋਕਾਂ ਨੇ ਆਪਣੀਆਂ ਇੱਛਾਵਾਂ ਪੂਰੀਆਂ ਹੋਣ ਦੀ ਉਮੀਦ ਨਾਲ ਤਲਾਬ ''ਚ ਜੋ ਸਿੱਕੇ ਸੁੱਟੇ ਸਨ, ਉਹ ਇਕ ਕੱਛੂਏ ਦੇ ਢਿੱਡ ''ਚ ਜਾ ਪਹੁੰਚੇ। ਦਰਅਸਲ ਇੱਥੋਂ ਦੇ ਤਲਾਬ ''ਚ ਸਿੱਕਿਆ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਸੀ ਕਿ ਕੱਛੂਏ ਦੇ ਤੈਰਨ ਦੀ ਜਗ੍ਹਾ ਘੱਟ ਪੈ ਗਈ। ਜਗ੍ਹਾ ਬਣਾਉਣ ਲਈ ਉਸ ਨੇ ਸਿੱਕਿਆਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। ਕੱਛੂਏ ਨੇ 900 ਦੇ ਕਰੀਬ ਸਿੱਕੇ ਨਿਗਲ ਲਏ। 
ਬੀਤੇ ਦਿਨੀਂ ਪਰੀਖਣ ਦੌਰਾਨ ਡਾਕਟਰਾਂ ਨੂੰ ਉਸ ਦਾ ਵਜ਼ਨ ਕਾਫੀ ਵਧਿਆ ਹੋਇਆ ਲੱਗਾ। ਪਸ਼ੂਆਂ ਦੇ ਡਾਕਟਰਾਂ ਨੇ ਕੱਛੂਏ ਦਾ ਐਕਸ-ਰੇਅ ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਢਿੱਡ ''ਚ ਢੇਰ ਸਾਰੇ ਸਿੱਕੇ ਹਨ। ਇਨ੍ਹਾਂ ਸਿੱਕਿਆਂ ਨੂੰ ਕੱਢਣ ਲਈ ਡਾਕਟਰਾਂ ਨੇ 7 ਘੰਟੇ  ਉਸ ਦਾ ਆਪਰੇਸ਼ਨ ਕੀਤਾ। ਉਸ ਦੇ ਢਿੱਡ ''ਚੋਂ 5 ਕਿਲੋਗ੍ਰਾਮ ਵਜ਼ਨ ਦੇ 900 ਸਿੱਕੇ ਨਿਕਲੇ। ਡਾਕਟਰਾਂ ਦਾ ਕਹਿਣਾ ਹੈ ਕਿ ਸਿੱਕਿਆਂ ਦਾ ਭਾਰ ਵਧਣ ਕਾਰਨ ਕੱਛੂਏ ਦੇ ਖੋਲ ਦਾ ਹੇਠਲਾਂ ਹਿੱਸਾ ਫੱਟਣ ਲੱਗਾ ਸੀ ਅਤੇ ਉਸ ਨੂੰ ਤੈਰਨ ''ਚ ਕਾਫੀ ਤਕਲੀਫ ਹੋ ਰਹੀ ਸੀ। ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਨਤੀਜੇ ਤਸੱਲੀਬਖਸ਼ ਹਨ। ਹੁਣ ਇਹ ਕੱਛੂਏ ''ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਸਮੇਂ ''ਚ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੁੰਦਾ ਹੈ। ਇਕ ਡਾਕਟਰ ਨੇ ਦੱਸਿਆ ਕਿ ਜਦੋਂ ਮੈਨੂੰ ਕੱਛੂਏ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਮੈਨੂੰ ਲੋਕਾਂ ''ਤੇ ਗੁੱਸਾ ਆਇਆ ਅਤੇ ਲੋਕਾਂ ਵਲੋਂ ਕੀਤੇ ਇਸ ਕੰਮ ਕਾਰਨ ਕੱਛੂਏ ਨੂੰ ਹੀ ਨੁਕਸਾਨ ਪੁੱਜਾ ਹੈ। ਇੰਨੀ ਵੱਡੀ ਗਿਣਤੀ ''ਚ ਸਿੱਕੇ ਨਿਗਲਣ ਤੋਂ ਬਾਅਦ ਬੈਂਕਾਕ ਦੇ ਇਕ ਸੁਰੱਖਿਆ ਕੇਂਦਰ ''ਚ ਰੱਖੇ ਗਏ ਇਸ ਕੱਛੂਏ ਦਾ ਨਾਂ ਹੀ ''ਬੈਂਕ'' ਪੈ ਗਿਆ। ਅੱਜ-ਕੱਲ ਉੱਥੇ ਕੱਛੂਏ ਦੇ ਢਿੱਡ ''ਚੋਂ ਨਿਕਲੇ ਇਸ ਖਜ਼ਾਨੇ ਦੀ ਚਰਚਾ ਗਰਮ ਹੈ।

Tanu

This news is News Editor Tanu