ਡਰੱਗ ਓਵਰਡੋਜ਼ ਕਾਰਨ ਹੋਈ ਕੈਨੇਡਾ ਦੇ ਪੁਲਸ ਕਰਮਚਾਰੀ ਦੀ ਮੌਤ, ਜਾਂਚ ਜਾਰੀ

11/17/2017 11:04:08 PM

ਟੋਰਾਂਟੋ— ਟੋਰਾਂਟੋ ਦੇ ਨਸ਼ਾ ਵਿਰੋਧੀ ਦਸਤੇ ਦੇ ਇਕ ਅਫਸਰ ਦੀ ਨਸ਼ੀਲੇ ਪਦਾਰਥ ਫੈਂਟਾਨਿਲ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਕਾਂਸਟੇਬਲ ਮਾਈਕਲ ਥੌਂਪਸਨ (37) ਦੀ ਮੌਤ ਅਪ੍ਰੈਲ 'ਚ ਹੋਈ ਸੀ ਪਰ ਮੌਤ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਮਾਈਕਲ ਦੀ ਸਿਹਤ ਵਿਗੜਨ ਪਿੱਛੋਂ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਤਿੰਨ ਦਿਨ ਮਗਰੋਂ ਉਸ ਦੀ ਮੌਤ ਹੋ ਗਈ। ਟੋਰਾਂਟੋ ਪੁਲਸ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ ਮਾਈਕਲ ਅਣਵਿਆਹਿਆ ਸੀ।
ਫੈਂਟਾਨਿਲ ਇਕ ਅਜਿਹਾ ਨਸ਼ੀਲਾ ਪਦਾਰਥ ਹੈ ਜੋ ਮੌਰਫਿਨ ਤੋਂ 100 ਗੁਣਾ ਜ਼ਿਆਦਾ ਤਾਕਤਵਰ ਹੁੰਦਾ ਹੈ। ਨਸ਼ੇ ਦੇ ਆਦਿ ਲੋਕ ਇਸ ਨੂੰ ਹੋਰਨਾਂ ਨਸ਼ੀਲੇ ਪਦਾਰਥਾਂ ਜਿਵੇਂ ਕੋਕੀਨ, ਹੈਰੋਇਨ ਤੇ ਮਿਥਮਫੇਟਾਮਾਈਨ ਨਾਲ ਰਲਾ ਕੇ ਵੀ ਵਰਤਦੇ ਹਨ। ਕੈਨੇਡਾ, ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ 'ਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਲਈ ਫੈਂਟਾਨਿਲ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ। ਟੋਰਾਂਟੋ ਪੁਲਸ ਦੇ ਡਿਪਟੀ ਚੀਫ ਜੇਮਜ਼ ਰੈਮਰ ਨੇ ਕਿਹਾ ਕਿ ਮੌਜੂਦਾ ਪੁਲਸ ਅਫਸਰ ਦੇ ਤੂਰ ਜਾਣ ਦਾ ਬਹੁਤ ਦੁੱਖ ਹੁੰਦਾ ਹੈ ਜਦੋਂ ਸਵਾਲਾਂ ਦੇ ਜਵਾਬ ਨਾਲ ਮਿਲਣ। ਟੋਰਾਂਟੋ ਪੁਲਸ ਨੇ ਆਪਣੇ ਪੱਧਰ 'ਤੇ ਸ਼ੁਰੂ ਕੀਤੀ ਪੜਤਾਲ ਰਾਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕੀ ਮਾਇਕਲ ਨਸ਼ੀਲੇ ਪਦਾਰਥਾਂ ਦੀ ਖਰੀਦ ਤਸਕਰਾਂ ਤੋਂ ਕਰਦਾ ਸੀ ਜਾਂ ਪੁਲਸ ਵੱਲੋਂ ਜ਼ਬਤ ਕੀਤੇ ਪਦਾਰਥਾਂ 'ਚੋਂ ਲੈਂਦਾ ਸੀ ਪਰ ਇਸ ਸਵਾਲ ਦਾ ਜਵਾਬ ਸੰਭਾਵਤ ਤੌਰ 'ਤੇ ਕਦੇ ਨਹੀਂ ਮਿਲ ਸਕੇਗਾ।