ਪਿਓ ਨੂੰ ਤੜਫਦਾ ਦੇਖ ਕੰਬਦਾ ਸੀ ਦਿਲ, 104 ਦਿਨਾਂ ਬਾਅਦ ਹੋਇਆ ਚਮਤਕਾਰ

07/17/2020 11:33:36 AM

ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਵਿਚ ਰਹਿੰਦੇ ਇਕ 73 ਸਾਲਾ ਬਜ਼ੁਰਗ ਨੂੰ 104 ਦਿਨਾਂ ਦੇ ਇਲ਼ਾਜ ਮਗਰੋਂ ਕੋਰੋਨਾ ਵਾਇਰਸ ਤੋਂ ਛੁਟਕਾਰਾ ਮਿਲਿਆ ਤੇ ਉਸ ਦਾ ਪਰਿਵਾਰ ਉਸ ਨੂੰ ਜਿਊਂਦਾ ਦੇਖ ਕੇ ਬਹੁਤ ਖੁਸ਼ ਹੈ। ਉਹ ਲਗਾਤਾਰ 104 ਦਿਨ ਆਈ. ਸੀ. ਯੂ. ਵਿਚ ਰਿਹਾ।

 

ਇਹ ਬਜ਼ੁਰਗ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਦਾ ਇਲ਼ਾਜ ਕਰਵਾ ਰਿਹਾ ਸੀ ਤੇ ਉਸ ਦੀ ਧੀ ਨੂੰ ਦਿਨ-ਰਾਤ ਇਹ ਚਿੰਤਾ ਰਹਿੰਦੀ ਸੀ ਕਿ ਉਸ ਦਾ ਪਿਓ ਬਚੇਗਾ ਵੀ ਕਿ ਨਹੀਂ। ਉਹ ਹਰ ਵਕਤ ਦੁਆਵਾਂ ਮੰਗਦੀ ਸੀ ਕਿ ਉਸ ਦਾ ਪਿਤਾ ਠੀਕ ਹੋ ਜਾਵੇ ਤੇ ਅਜਿਹਾ ਹੀ ਹੋਇਆ। ਜਦ ਤੋਂ ਬਜ਼ੁਰਗ ਬਰੁਨੋ ਲੂਜ਼ੋ ਇਲਾਜ ਕਰਵਾ ਰਿਹਾ ਹੈ, ਉਸ ਸਮੇਂ ਤੋਂ ਬਹੁਤ ਸਾਰੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਚਲੇ ਗਏ ਪਰ ਲੂਜ਼ੋ ਉੱਥੇ ਹੀ ਜੇਰੇ ਇਲਾਜ ਵਿਚ ਰਿਹਾ। ਫਿਲਹਾਲ ਉਹ ਹੈਲਥ ਕੇਅਰ ਵਿਚ ਹਨ ਤੇ 29 ਅਗਸਤ ਤਕ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਆਸ ਹੈ। ਪਰਿਵਾਰ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਚੇਗਾ ਨਹੀਂ ਪਰ ਉਹ ਬਚ ਗਿਆ ਤੇ 5 ਦਿਨਾਂ ਤੋਂ ਉਹ ਤੁਰ-ਫਿਰ ਰਿਹਾ ਹੈ, ਆਪ ਖਾਣਾ ਖਾ ਰਿਹਾ ਹੈ ਤੇ ਇਹ ਦੇਖ ਕੇ ਪਰਿਵਾਰ ਬਹੁਤ ਖੁਸ਼ ਹੈ। 


Lalita Mam

Content Editor

Related News