ਟੋਰਾਂਟੋ ਆਈਲੈਂਡ ਏਅਰਪੋਰਟ ਨੂੰ ਬੰਬ ਦੀ ਧਮਕੀ ਮਗਰੋਂ ਕਰਾਇਆ ਗਿਆ ਖਾਲੀ, ਦੋ ਲੋਕ ਹਿਰਾਸਤ 'ਚ

10/23/2022 9:53:17 AM

ਟੋਰਾਂਟੋ (ਭਾਸ਼ਾ): ਕੈਨੇਡਾ ਵਿੱਚ ਟੋਰਾਂਟੋ ਦੇ ਆਈਲੈਂਡ ਏਅਰਪੋਰਟ ’ਤੇ ਬੰਬ ਦੀ ਧਮਕੀ ਕਾਰਨ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਉੱਥੋਂ ਬਾਹਰ ਕੱਢਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਫੈਰੀ ਟਰਮੀਨਲ ਨੇੜੇ ਪੁਲਸ ਨੂੰ ਇੱਕ ਸੰਭਾਵਿਤ ਵਿਸਫੋਟਕ ਯੰਤਰ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਹ ਨਿਰਦੇਸ਼ ਦਿੱਤੇ। ਪੁਲਸ ਨੇ ਕਿਹਾ ਕਿ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਸ਼ੱਕੀ ਪੈਕੇਜ ਦੀ ਜਾਂਚ ਕਰਨ ਲਈ ਸ਼ਾਮ 4 ਵਜੇ ਤੋਂ ਪਹਿਲਾਂ ਬਿਲੀ ਬਿਸ਼ਪ ਹਵਾਈ ਅੱਡੇ ਦੇ ਮੇਨਲੈਂਡ ਫੈਰੀ ਟਰਮੀਨਲ 'ਤੇ ਬੁਲਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਸੜਕ ਤੋਂ ਕੁਝ ਹੀ ਫੁੱਟ ਉੱਪਰ ਯੂਕ੍ਰੇਨ ਉਡਾ ਰਿਹਾ ਲੜਾਕੂ ਹੈਲੀਕਾਪਟਰ, ਰਾਹਗੀਰਾਂ ਦੇ ਸੁੱਕੇ ਸਾਹ (ਵੀਡੀਓ)

ਟੋਰਾਂਟੋ ਪੁਲਸ ਨੇ ਟਵੀਟ ਕੀਤਾ ਕਿ ਅਸੀਂ ਇੱਕ ਸੰਭਾਵਿਤ ਵਿਸਫੋਟਕ ਯੰਤਰ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਾਂ। ਫੈਰੀ ਟਰਮੀਨਲ ਦੇ ਨੇੜੇ ਦੋ ਰਿਹਾਇਸ਼ੀ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਅਤੇ ਇੱਕ ਤੀਜੀ ਨੂੰ ਅੰਸ਼ਕ ਤੌਰ ‘ਤੇ ਖਾਲੀ ਕਰਵਾ ਲਿਆ ਗਿਆ। ਪੋਰਟਰ ਏਅਰਲਾਈਨਜ਼ ਅਤੇ ਏਅਰ ਕੈਨੇਡਾ ਖੇਤਰੀ ਉਡਾਣਾਂ ਲਈ ਇਸ ਹਵਾਈ ਅੱਡੇ ਦੀ ਵਰਤੋਂ ਕਰਦੇ ਹਨ। ਹਵਾਈ ਅੱਡੇ ਨੇ ਕਿਹਾ ਕਿ ਰਨਵੇਅ ਬੰਦ ਕਰ ਦਿੱਤਾ ਗਿਆ ਸੀ ਅਤੇ ਏਅਰ ਕੈਨੇਡਾ ਦੀਆਂ ਦੋ ਉਡਾਣਾਂ ਨੂੰ ਹੈਮਿਲਟਨ, ਓਂਟਾਰੀਓ ਵੱਲ ਮੋੜ ਦਿੱਤਾ ਗਿਆ ਸੀ। ਟਰਮੀਨਲ ਦੇ ਅੰਦਰ ਕਈ ਘੰਟਿਆਂ ਤੱਕ ਫਸੇ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ 'ਵਾਟਰ ਟੈਕਸੀ' ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana