ਟੋਰਾਂਟੋ : ਹਾਕੀ ਖਿਡਾਰੀ ਤੇ ਉਸ ਦੀ ਮਾਂ ਦਾ ਕਤਲ ਕਰਨ ਵਾਲੇ ਨੂੰ ਪੁਲਸ ਨੇ ਕੀਤਾ ਕਾਬੂ

03/18/2018 4:54:58 AM

ਓਨਟਾਰੀਓ — ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ  ਜਿਸ ਦੇ ਮੂੰਹ ਉੱਤੇ ਨੀਲ ਪਏ ਹੋਏ ਸਨ ਤੇ ਸੱਟਾਂ ਲੱਗੀਆਂ ਹੋਈਆਂ ਸਨ, ਨੂੰ ਵੀਰਵਾਰ ਨੂੰ ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵੀਰਵਾਰ ਨੂੰ ਓਨਟਾਰੀਓ 'ਚ ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਪੇਸ਼ ਕੀਤਾ ਗਿਆ, ਜਿਸ ਦੇ ਮੂੰਹ 'ਤੇ ਨੀਲ ਪਏ ਹੋਏ ਸਨ ਅਤੇ ਸੱਟਾਂ ਲੱਗੀਆਂ ਹੋਈਆਂ ਸਨ। ਉਸ 'ਤੇ ਹਾਕੀ ਖਿਡਾਰੀ, ਉਸ ਦੀ ਭੈਣ ਤੇ ਉਸ ਦੀ ਮਾਂ (ਜਿਸ ਨਾਲ ਉਸ ਦੇ ਸਬੰਧ ਸਨ) ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਇਸ ਵਿਅਕਤੀ 'ਤੇ ਸੈਕਿੰਡ ਡਿਗਰੀ ਮਰਡਰ ਦੇ 3 ਦੋਸ਼ ਲਾਏ ਗਏ।


29 ਸਾਲਾ ਕੋਰੀ ਫੈਨ ਨੂੰ ਓਸ਼ਾਵਾ, ਓਨਟਾਰੀਓ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਹੋਏ ਕਤਲ 'ਚ ਮ੍ਰਿਤਕਾਂ ਦੀ ਪਛਾਣ 39 ਸਾਲਾ ਕਰਾਸੀਮੀਰਾ ਪੇਜਸੀਨੋਵਸਕੀ, 15 ਸਾਲਾ ਰੌਏ ਪੇਜਸੀਨੋਵਸਕੀ ਅਤੇ 13 ਸਾਲਾ ਵਨੀਲਾ ਪੇਜਸੀਨੋਵਸਕੀ ਵਜੋਂ ਕੀਤੀ ਹੈ। ਫੈਨ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਨਾਂ ਦੱਸਣ ਜਾਂ ਸਵਾਲਾਂ ਦੇ ਜਵਾਬ ਹਾਂ 'ਚ ਦੇਣ ਤੋਂ ਇਲਾਵਾ ਕੁੱਝ ਨਹੀਂ ਕਿਹਾ। 29 ਮਾਰਚ ਨੂੰ ਵੀਡੀਓ ਰਾਹੀਂ ਅਦਾਲਤ 'ਚ ਪੇਸ਼ ਹੋਣ ਤੱਕ ਫੈਨ ਨੂੰ ਹਿਰਾਸਤ 'ਚ ਰੱਖਣ ਲਈ ਰਿਮਾਂਡ ਲਿਆ ਗਿਆ ਹੈ।


ਫੈਨ ਨੂੰ ਪਹਿਲਾਂ ਤੋਂ ਹੀ ਪੁਲਸ ਜਾਣਦੀ ਸੀ। ਉਸ 'ਤੇ ਪੁਲਿਸ ਅਧਿਕਾਰੀ 'ਤੇ ਹਮਲਾ ਕਰਨ ਦਾ ਵੀ ਦੋਸ਼ ਸੀ, ਜਿਸ ਲਈ ਉਸ ਨੂੰ ਸਜ਼ਾ ਦਿੱਤੀ ਗਈ ਸੀ ਅਤੇ 12 ਮਹੀਨਿਆਂ ਦੀ ਪ੍ਰੋਬੇਸ਼ਨ 'ਤੇ ਰੱਖਿਆ ਗਿਆ ਸੀ। ਇਹ ਮਾਮਲਾ 2009 ਦਾ ਹੈ। 2011 'ਚ ਵੀ ਉਸ ਨੂੰ ਸ਼ਰਾਰਤ ਕਰਨ ਲਈ ਦੋਸ਼ੀ ਪਾਇਆ ਗਿਆ ਅਤੇ 12 ਮਹੀਨੇ ਦੀ ਸਸਪੈਂਡਿਡ ਸਜ਼ਾ ਦਿੱਤੀ ਗਈ ਅਤੇ 205 ਡਾਲਰ ਦਾ ਜ਼ੁਰਮਾਨਾ ਭਰਨ ਲਈ ਵੀ ਕਿਹਾ ਗਿਆ ਸੀ।