ਟੋਰਾਂਟੋ ''ਚ ਸਿਆਲ ਦੀ ਪਹਿਲੀ ਬਰਫਬਾਰੀ ਨੇ ਰੋਕੀ ਸੜਕ ਤੇ ਆਸਮਾਨ ਦੀ ਆਵਾਜਾਈ

12/12/2017 8:30:12 PM

ਟੋਰਾਂਟੋ — ਗ੍ਰੇਟਰ ਟੋਰਾਂਟੋ ਏਰੀਆ 'ਚ ਸਿਆਲਾਂ ਦੀ ਪਹਿਲੀ ਬਰਫਬਾਰੀ ਨੇ ਦਸਤਕ ਦੇ ਦਿੱਤੀ ਹੈ। ਬਰਫ ਪੈਂਦੇ ਸਾਰ ਹੀ ਸੜਕ ਤੇ ਆਸਮਾਨੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ।


ਬਰਫਬਾਰੀ ਨੇ ਜਿਥੇ ਸੜਕੀ ਵਾਹਨਾਂ ਰਾਹੀਂ ਲੋਕਾਂ ਨੂੰ ਇੱਧਰ-ਉੱਧਰ ਜਾਣ ਤੋਂ ਰੋਕੀ ਰੱਖਿਆ ਉੱਥੇ ਹੀ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡਣ ਵਾਲੀਆਂ 100 ਤੋਂ ਵਧ ਉੱਡਾਨਾਂ 'ਤੇ ਵੀ ਅਸਰ ਪਾਇਆ ਹੈ, ਜਿਸ ਕਾਰਨ ਕੁਝ ਫਲਾਈਟਾਂ ਰੱਦ ਕਰਨੀਆਂ ਪਈਆਂ।

ਇਸੇ ਤਰ੍ਹਾਂ ਟੋਰਾਂਟੋ ਦੀ ਆਰੇਂਜ ਕੇਰਅ ਐਂਬੂਲੈਂਸ ਸੇਵਾ ਵੀ ਪ੍ਰਭਾਵਿਤ ਰਹੀ।


ਇਸ ਤੋਂ ਪਹਿਲਾਂ ਐਨਵਾਇਰਮੈਂਟ ਕੈਨੇਡਾ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਸੋਮਵਾਰ ਨੂੰ ਸਨੋਅਫਾਲ ਦੀ ਚੇਤਾਵਨੀ ਦਿੱਤੀ ਗਈ ਸੀ, ਜੋ ਕਿ ਬਿਲਕੁਲ ਸਹੀ ਸਾਬਿਤ ਹੋਈ ਤੇ ਟੋਰਾਂਟੋ 'ਚ ਰਿਕਾਰਡ ਬਰਫਬਾਰੀ ਹੋਈ ਤੇ ਟੋਰਾਂਟੋ ਦਾ ਤਾਪਮਾਨ ਮੰਗਲਵਾਰ ਸਵੇਰੇ ਮਨਫੀ 2 ਡਿਗਰੀ ਦਰਜ ਕੀਤਾ ਗਿਆ।


ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਟੋਰਾਂਟੋ ਦਾ ਘੱਟੋ ਘੱਟ ਤਾਪਮਾਨ ਮਨਫੀ 8 ਡਿਗਰੀ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਅਜੇ ਹੋਰ ਬਰਫਬਾਰੀ ਹੋਣ ਦੀ ਚਿਤਾਵਨੀ ਵੀ ਦਿੱਤੀ ਹੈ।

ਕ੍ਰਿਸਮਿਸ ਤੋਂ ਪਹਿਲਾਂ ਹੋਈ ਭਾਰੀ ਬਰਫਬਾਰੀ ਤੋਂ ਸਥਾਨਕ ਲੋਕ ਕਾਫੀ ਖੁਸ਼ ਹਨ ਹਾਲਾਂਕਿ ਉਨ੍ਹਾਂ ਨੂੰ ਇਸ ਬਰਫਬਾਰੀ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।