ਟੋਰਾਂਟੋ ਦੀ ਇਹ ਕੰਪਨੀ ਵੰਡੇਗੀ ਨੌਕਰੀਆਂ, ਇਨ੍ਹਾਂ ਲੋਕਾਂ ਨੂੰ ਹੋਵੇਗਾ ਲਾਭ

07/26/2017 3:09:08 PM

ਟੋਰਾਂਟੋ— ਇਕ ਸਰਵੇਖਣ ਮੁਤਾਬਕ ਕੈਨੇਡਾ 'ਚ 70 ਫੀਸਦੀ ਅਵਿਕਸਤ ਦਿਮਾਗ ਵਾਲੇ ਲੋਕ ਵਿਹਲੇ ਹਨ ਅਤੇ ਉਨ੍ਹਾਂ ਨੂੰ ਨੌਕਰੀਆਂ ਦੇਣ ਲਈ ਤਿਆਰੀਆਂ ਹੋ ਰਹੀਆਂ ਹਨ। ਟੋਰਾਂਟੋ ਡਲਿਵਰੀ ਸਰਵਿਸ ਨੇ ਕਿਹਾ ਕਿ ਉਹ ਕੋਰੀਅਰ ਦੇ ਖੇਤਰ 'ਚ ਗੱਫੇ ਭਰ -ਭਰ ਕੇ ਨੌਕਰੀਆਂ ਵੰਡੇਗੀ ਤਾਂ ਕਿ ਇਹ ਲੋਕ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। 'ਗੁੱਡ ਫੁੱਟ ਸਰਵਿਸ' ਵੱਲੋਂ ਇਹ ਸ਼ਲਾਘਾਯੋਗ ਕਦਮ ਪੁੱਟਿਆ ਜਾ ਰਿਹਾ ਹੈ, ਜਿਸ ਦੀ ਲੋਕਾਂ ਵੱਲੋਂ ਉਸਤਤਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 30 ਵਿਅਕਤੀਆਂ ਨੂੰ ਨੌਕਰੀਆਂ ਮਿਲੀਆਂ ਸਨ ਅਤੇ ਅਗਲੇ 100 ਵਿਅਕਤੀ ਅਜੇ ਵੇਟਿੰਗ ਲਿਸਟ 'ਚ ਹਨ। ਉਹ ਇਨ੍ਹਾਂ ਸਭ ਨੂੰ ਚੰਗੀ ਨੌਕਰੀ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਭਰਤੀ ਸਮੇਂ ਇਹ ਦੇਖਦੇ ਹਨ ਕਿ ਇਹ ਵਿਅਕਤੀ ਉਨ੍ਹਾਂ ਦੀਆਂ ਮੰਗਾਂ ਮੁਤਾਬਕ ਬਿਲਕੁਲ ਠੀਕ ਹੋਵੇ। ਇੱਥੇ ਕੰਮ ਕਰ ਰਹੇ ਅਲਾਨ ਬਰਵਸਤੀਨ ਨਾਂ ਦੇ ਕਰਮਚਾਰੀ ਨੇ ਦੱਸਿਆ ਕਿ ਉੁਹ 2014 ਤੋਂ ਇਸ ਕੰਪਨੀ ਨਾਲ ਜੁੜਿਆ ਹੈ ਅਤੇ ਖੁਸ਼ ਹੈ। ਜਾਨ ਗੁਥੀਰ ਨਾਂ ਦੇ 42 ਸਾਲਾ ਵਿਅਕਤੀ ਨੇ ਦੱਸਿਆ ਕਿ ਉਹ ਆਪ ਵੀ ਡਿਸਅਬਿਲਟੀ ਨਾਲ ਜੂਝਦੇ ਰਹੇ ਹਨ ਅਤੇ ਉਹ ਸਮਝ ਸਕਦੇ ਹਨ ਕਿ ਜਿਨ੍ਹਾਂ ਵਿਅਕਤੀਆਂ ਦਾ ਥੋੜਾ ਘੱਟ ਦਿਮਾਗ ਵਿਕਸਿਤ ਹੋਇਆ ਹੋਵੇ, ਉਨ੍ਹਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੀ 9 'ਚੋਂ 5 ਨੌਕਰੀਆਂ ਲਈ ਫਿੱਟ ਨਹੀਂ ਮੰਨੇ ਗਏ ਸਨ। ਕੰਪਨੀ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਅੱਗੇ ਤੋਂ ਇਨ੍ਹਾਂ ਲੋਕਾਂ ਲਈ ਹੋਰ ਵੀ ਕੰਮ ਕਰਨਗੇ।