ਅਲਬਾਮਾ ਤੂਫਾਨ : ਹੁਣ ਤੱਕ 23 ਮੌਤਾਂ, ਤਸਵੀਰਾਂ ''ਚ ਕੈਦ ਦਰਦਨਾਕ ਮੰਜ਼ਰ

03/08/2019 7:27:16 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਬੀਤੇ ਦਿਨੀਂ ਦੱਖਣੀ-ਪੂਰਬੀ ਸੂਬੇ ਅਲਬਾਮਾ ਵਿਚ ਆਏ ਇਕ ਭਿਆਨਕ ਤੂਫਾਨ ਨੇ ਹੁਣ ਤੱਕ 23 ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਜੇਰੇ ਇਲਾਜ ਹਨ। ਜਦੋਂ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।


ਲੀ ਕਾਉਂਟੀ ਸ਼ੇਰਿਫ ਜੇ ਜੋਨਸ ਨੇ ਫੇਸਬੁੱਕ 'ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਇਸ ਤੂਫਾਨ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਕਾਰਨ ਹੋਈ ਭਾਰੀ ਤਬਾਹੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ, ਇਥੋਂ ਤੱਕ ਕਿ ਜਹਾਜ਼ ਅਤੇ ਘਰਾਂ ਦਾ ਮਲਬਾ ਦੂਰ-ਦੂਰ ਤੱਕ ਖਿਲਰਿਆ ਹੋਇਆ ਹੈ।

ਜੋਨਸ ਨੇ ਤੂਫਾਨ ਕਾਰਨ ਹੋਏ ਨੁਕਸਾਨ ਨੂੰ ਤਬਾਹੀ ਦੱਸਿਆ ਉਨ੍ਹਾਂ ਕਿਹਾ ਕਿ ਇਸ ਤੂਫਆਨ ਕਾਰਨ ਇਲਾਕੇ ਵਿਚ ਕਈ ਘਰ, ਇਮਾਰਤ ਅਤੇ ਦਰੱਖਤ ਉੱਖੜ ਗਏ। ਇਸ ਕਾਰਨ ਇਕ ਫੋਨ ਟਾਵਰ ਵੀ ਹੇਠਾਂ ਡਿੱਗ ਗਿਆ। ਐਤਵਾਰ ਨੂੰ ਇਨ੍ਹਾਂ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਵੀ ਪਿਆ।

Sunny Mehra

This news is Content Editor Sunny Mehra