ਚੋਟੀ ਦੇ ਪ੍ਰਮਾਣੂ ਵਿਗਿਆਨੀ ਦੀ ਰਹੱਸਮਈ ਹਾਲਾਤ ''ਚ ਇਮਾਰਤ ਤੋਂ ਡਿੱਗਣ ਕਾਰਨ ਹੋਈ ਮੌਤ

06/20/2021 1:28:56 AM

ਬੀਜਿੰਗ - ਚੀਨ ਦੇ ਚੋਟੀ ਦੇ ਪ੍ਰਮਾਣੂ ਵਿਗਿਆਨੀ ਅਤੇ ਹਾਰਬਿਨ ਇੰਜੀਨਿਅਰਿੰਗ ਯੂਨੀਵਰਸਿਟੀ ਦੇ ਉਪ-ਪ੍ਰਧਾਨ ਝਾਂਗ ਝਿਜਿਆਨ ਦੀ ਰਹੱਸਮਈ ਹਾਲਾਤ ਵਿੱਚ ਇੱਕ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਹ ਚੀਨ ਦੀ ਐਟਮੀ ਸੋਸਾਇਟੀ ਦੇ ਉਪ-ਪ੍ਰਧਾਨ ਵੀ ਰਹੇ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਮੁਤਾਬਕ, ਯੂਨੀਵਰਸਿਟੀ ਨੇ ਕਿਹਾ ਹੈ ਕਿ ਪੁਲਸ ਨੇ ਘਟਨਾ ਸਥਾਨ 'ਤੇ ਜਾਂਚ ਤੋਂ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲਣ ਕਾਰਨ ਹੱਤਿਆ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ

ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਰਬਿਨ ਇੰਜੀਨਿਅਰਿੰਗ ਯੂਨੀਵਰਸਿਟੀ ਨੂੰ ਇਹ ਦੱਸਦੇ ਹੋਏ ਕਾਫ਼ੀ ਦੁੱਖ ਹੋ ਰਿਹਾ ਹੈ ਕਿ ਪ੍ਰੋਫੈਸਰ ਝਾਂਗ ਝਿਜਿਆਨ ਇੱਕ ਇਮਾਰਤ ਤੋਂ ਡਿੱਗ ਗਏ ਅਤੇ 17 ਜੂਨ ਨੂੰ ਉਨ੍ਹਾਂ ਦੀ ਮੌਤ ਹੋ ਗਈ। ਝਾਂਗ ਦੀ ਮੌਤ ਬਾਰੇ ਕੋਈ ਹੋਰ ਅਧਿਕਾਰਿਕ ਬਿਆਨ ਨਹੀਂ ਆਇਆ ਅਤੇ ਉਨ੍ਹਾਂ ਦਾ ਨਾਮ ਸ਼ੁੱਕਰਵਾਰ ਤੱਕ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਲੀਡਰਸ਼ਿਪ ਸੂਚੀ ਵਿੱਚ ਬਣਿਆ ਰਿਹਾ। 

ਇਹ ਵੀ ਪੜ੍ਹੋ- ਉੱਤਰੀ ਕੋਰੀਆ 'ਚ ਭੁੱਖਮਰੀ ਵਰਗੇ ਹਾਲਾਤ, 7 ਹਜ਼ਾਰ 'ਚ ਮਿਲ ਰਿਹੈ ਕਾਫੀ ਦਾ ਪੈਕੇਟ

ਝਾਂਗ ਇੱਥੇ ਕਾਲਜ ਆਫ ਨਿਊਕਲੀਅਰ ਸਾਇੰਸ ਐਂਡ ਟੈਕਨੋਲਾਜੀ ਵਿੱਚ ਪ੍ਰੋਫੈਸਰ ਸਨ। ਉਹ ਯੂਨੀਵਰਸਿਟੀ ਵਿੱਚ ਕੰਮਿਉਨਿਸਟ ਪਾਰਟੀ ਕਮੇਟੀ ਦੀ ਸਥਾਈ ਕਮੇਟੀ ਦੇ ਮੈਂਬਰ ਵੀ ਸਨ। ਉਨ੍ਹਾਂ ਨੂੰ 2019 ਵਿੱਚ ਪ੍ਰਮਾਣੂ ਊਰਜਾ ਸਿਮੁਲੇਸ਼ਨ ਅਤੇ ਸੁਰੱਖਿਆ ਖੋਜ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਕਿਆਨ ਸੈਨਕਿਆਂਗ ਤਕਨੀਕੀ ਇਨਾਮ ਵੀ ਦਿੱਤਾ ਗਿਆ ਸੀ। ਝਾਂਗ ਨੂੰ ਪਿਛਲੇ ਸਾਲ ਮਈ ਵਿੱਚ ਕੇਂਦਰ ਸਰਕਾਰ ਤੋਂ ਨਵੀਨਤਾ ਲਈ ਉੱਤਮਤਾ ਲਈ ਰਾਸ਼ਟਰੀ ਇਨਾਮ ਵੀ ਮਿਲਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati