ਟੂਥਬ੍ਰਸ਼ ਐਪ ਬਣਾਉਣ ਵਾਲਿਆਂ ਨੇ 1 ਕਰੋੜ ਨੂੰ ਮਾਰੀ ਠੋਕਰ

02/22/2018 2:54:48 PM

ਲੰਡਨ (ਏਜੰਸੀ)- ਲੰਡਨ ਦੀ ਸਟਾਰਟਅਪ ਪਲੇਬ੍ਰਸ਼ ਦੇ ਤਿੰਨੋ ਫਾਉਂਡਰ ਨੇ ਲਾਈਵ ਸ਼ੋਅ ਦੌਰਾਨ ਮਿਲੇ 1 ਕਰੋੜ ਰੁਪਏ ਦੇ ਆਫਰ ਠੋਕਰ ਮਾਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਇਸ ਤੋਂ ਜ਼ਿਆਦਾ ਹਾਸਲ ਕਰਨ ਦੀ ਕਾਬਲੀਅਤ ਰੱਖਦੇ ਹਨ। ਆਂਤਰਪ੍ਰੇਨਿਓਰ ਪਾਲ ਵਗਰਾ, ਟੋਲੁਲਿਪ ਓਗੁਨਸਿਨਾ ਅਤੇ ਮਾਥੀਅਸ ਇਟੈਨਰ ਨੇ ਅਜਿਹਾ ਐਪ ਬਣਾਇਆ ਹੈ, ਜੋ ਬੱਚਿਆਂ ਦੀ ਟੂਥਬ੍ਰਸ਼ਿੰਗ ਨੂੰ ਮਜ਼ੇਦਾਰ ਬਣਾਉਂਦਾ ਹੈ। ਇਹ ਬ੍ਰਸ਼ਿੰਗ ਨੂੰ ਇਕ ਵੀਡੀਓ ਗੇਮ ਵਿਚ ਬਦਲ ਦਿੰਦਾ ਹੈ। ਇਸ ਵਿਚ ਟੂਥਬ੍ਰਸ਼ ਗੇਮ ਕੰਟ੍ਰੋਲਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਬੱਚੇ ਖੁਸ਼ੀ-ਖੁਸ਼ੀ ਬ੍ਰਸ਼ ਕਰਨ ਲਈ ਤਿਆਰ ਹੋ ਜਾਂਦੇ ਹਨ।
ਹਾਲ ਹੀ ਵਿਚ ਇਨ੍ਹਾਂ ਨੂੰ ਇਕ ਸ਼ੋਅ ਵਿਚ ਬੁਲਾਇਆ ਗਿਆ ਸੀ, ਜਿਥੇ ਇਨ੍ਹਾਂ ਦੇ ਪ੍ਰੋਡਕਟ ਨੂੰ ਕਾਫੀ ਪਸੰਦ ਕੀਤਾ। ਸ਼ੋਅ ਦੇ ਚਾਰੋ ਹੋਸਟ ਇਸ ਨਾਲ ਇੰਨੇ ਪ੍ਰਭਾਵਿਤ ਹੋਏ ਕਿ ਲਾਈਵ ਸ਼ੋਅ ਵਿਚ ਹੀ ਉਨ੍ਹਾਂ ਨੇ ਤਿੰਨਾਂ ਨੂੰ ਇਕ ਕਰੋੜ ਨਿਵੇਸ਼ ਕਰਨ ਦਾ ਆਫਰ ਦਿੱਤਾ। ਪਰ ਇਸ ਦੇ ਬਦਲੇ ਕੰਪਨੀ ਨੇ ਵੱਡੀ ਹਿੱਸੇਦਾਰੀ ਮੰਗੀ। ਪਲੇਬ੍ਰਸ਼ ਦੇ ਫਾਉਂਡਰਸ ਨੇ ਬੜੀ ਸਾਦਗੀ ਨਾਲ ਇਸ ਆਫਰ ਨੂੰ ਠੋਕਰ ਮਾਰ ਦਿੱਤੀ। ਆਂਤਰਪ੍ਰੇਨਿਓਰ ਤਿਕੜੀ ਦਾ ਕਹਿਣਾ ਹੈ ਕਿ 2016 ਵਿਚ ਕੰਪਨੀ ਦਾ ਸਾਲਾਨਾ ਟਰਨਓਵਰ ਤਕਰੀਬਨ 11 ਕਰੋੜ ਰੁਪਏ ਸੀ। ਜੋ ਪਿਛਲੇ ਸਾਲ ਵਧ ਕੇ 19 ਕਰੋੜ ਰੁਪਏ ਹੋ ਗਿਆ ਹੈ। ਪਲੇਬ੍ਰਸ਼ ਦੀ ਪਹਿਲਾਂ ਹੀ ਯੂਨੀਲੀਵਰ ਦੇ ਨਾਲ ਡੀਲ ਹੋ ਚੁੱਕੀ ਹੈ। ਪਿਛਲੇ ਡੇਢ ਸਾਲ ਵਿਚ ਉਹ 1 ਲੱਖ ਤੋਂ ਜ਼ਿਆਦਾ ਪ੍ਰੋਡਕਟ ਵੇਚ ਚੁੱਕੇ ਹਨ। ਕੰਪਨੀ ਨਾਲ ਉਨ੍ਹਾਂ ਦੀ ਕਾਰਪੋਰੇਟ ਬ੍ਰਾਂਡਿੰਗ ਅਤੇ ਲਾਇਸੈਂਸਿੰਗ ਉੱਤੇ ਵੀ ਐਗਰੀਮੈਂਟ ਹੋ ਚੁੱਕਾ ਹੈ। ਇਸ ਨਾਲ ਉਨ੍ਹਾਂ ਨੂੰ ਹਾਈ ਕੁਆਲਿਟੀ ਵਾਲੇ ਟੂਥਬ੍ਰਸ਼ ਦੇ ਨਾਲ ਗੇਮ ਵੇਚਣ ਦੀ ਇਜਾਜ਼ਤ ਵੀ ਮਿਲ ਗਈ ਹੈ। ਤਿੰਨੋਂ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਬ੍ਰਿਟੇਨ ਵਿਚ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹਨ, ਇਸ ਲਈ ਨਿਵੇਸ਼ ਦੀ ਭਾਲ ਵਿਚ ਹਨ। ਜਿਸ ਸ਼ੋਅ ਵਿਚ ਇਨ੍ਹਾਂ ਨੂੰ ਆਫਰ ਦਿੱਤਾ ਗਿਆ, ਉਸ ਦਾ ਨਾਂ ਡ੍ਰੈਗਨਸ ਡੈਨ ਸ਼ੋਅ ਹੈ। ਇਸ ਵਿਚ ਉਭਰਦੇ ਆਂਤਰਪ੍ਰੇਨਿਓਰ ਨੂੰ ਬਿਜ਼ਨੈੱਸ ਆਈਡੀਆ ਦੱਸਣ ਲਈ 3 ਮਿੰਟ ਦਿੱਤੇ ਜਾਂਦੇ ਹਨ। ਕਰੋੜਪਤੀ ਨਿਵੇਸ਼ਕ ਇਸ ਦੌਰਾਨ ਉਨ੍ਹਾਂ ਨੂੰ ਸਵਾਲ ਕਰ ਸਕਦੇ ਹਨ। ਨਿਵੇਸ਼ਕ ਜੇਕਰ ਸੰਤੁਸ਼ਟ ਹੋਵੇ ਤਾਂ ਉਹ ਬਿਜ਼ਨੈੱਸ ਆਈਡੀਆ ਜਾਂ ਪ੍ਰੋਡਕਟ ਉੱਤੇ ਨਿਵੇਸ਼ ਕਰਦੇ ਹਨ।