ਟਾਇਲਟ ਦੇ ਫਲੱਸ਼ ਨਾਲ ਵੀ ਹਵਾ ''ਚ ਫੈਲ ਸਕਦਾ ਹੈ ਕੋਰੋਨਾਵਾਇਰਸ

06/18/2020 6:04:34 PM

ਬੀਜਿੰਗ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਇਸ ਦੌਰਾਨ ਹਾਲ ਹੀ ਵਿਚ ਚੀਨ ਦੀ ਯਾਗਂਝੋਊ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਵੱਲੋਂ ਟਾਇਲਟ ਦੀ ਵਰਤੋਂ ਕਰਨ ਦੇ ਬਾਅਦ ਇਨਫੈਕਸ਼ਨ ਹੋਣ ਦੀ ਸੰਭਾਵਨਾ 'ਤੇ ਅਧਿਐਨ ਕੀਤਾ ਗਿਆ।ਇਸ ਅਧਿਐਨ ਦੇ ਮੁਤਾਬਕ ਕਿਸੇ ਕੋਵਿਡ-19 ਪੀੜਤ ਵਿਅਕਤੀ ਦੀ ਪਾਚਨ ਪ੍ਰਣਾਲੀ ਸਿਸਟਮ ਵਿਚ ਜਿਉਂਦਾ ਰਹਿ ਸਕਦਾ ਹੈ ਅਤੇ ਜਦੋਂ ਅਜਿਹਾ ਵਿਅਕਤੀ ਟਾਇਲਟ ਦੀ ਵਰਤੋਂ ਕਰਨ ਦੇ ਬਾਅਦ ਫਲੱਸ਼ (ਪਾਣੀ ਦਾ ਵਹਾਅ) ਕਰਦਾ ਹੈ ਤਾਂ ਕੋਰੋਨਾਵਾਇਰਸ ਭਰਪੂਰ ਏਰੋਸੋਲ (ਸੂਖਮ ਕਣ ਜਾਂ ਤਰਲ ਬੂੰਦਾਂ) ਹਵਾ ਵਿਚ ਫੈਲ ਜਾਂਦੇ ਹਨ। ਇਹ ਕਣ ਵਾਇਰਸ ਲਿਜਾਣ ਵਿਚ ਸਮਰੱਥ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਹਵਾ ਵਿਚ ਘੁੰਮਦੇ ਰਹਿੰਦੇ ਹਨ ਜੋ ਕਿ ਕਿਸੇ ਹੋਰ ਵਿਅਕਤੀ ਦੇ ਸਾਹ ਲੈਣ 'ਤੇ ਉਸ ਨੂੰ ਬੀਮਾਰ ਕਰ ਸਕਦੇ ਹਨ।

ਫਿਜੀਕਸ ਆਫ ਫਲੁਇਡਸ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਕ ਫਲੱਸ਼ਿੰਗ ਟਾਇਲਟ ਵਿਚ ਪਾਣੀ ਅਤੇ ਹਵਾ ਦੇ ਪ੍ਰਵਾਹ ਨੂੰ ਅਨੁਕੂਲ ਬਣਾਉਣ ਲਈ ਕੰਪਿਊਟਰ ਮਾਡਲ ਦੀ ਵਰਤੋਂ ਕੀਤੀ ਗਈ। ਉਹਨਾਂ ਨੇ ਪਾਇਆ ਕਿ ਟਾਇਲਟ ਵਿਚ ਫਲੱਸ਼ ਕਰਨ ਦੇ ਨਤੀਜੇ ਵਜੋਂ ਛੋਟੀਆਂ ਬੂੰਦਾਂ ਦੇ ਬੱਦਲ ਬਣਦੇ ਸਨ। ਵਿਗਿਆਨੀ ਇਸ ਨੂੰ ਅਕਸਰ 'ਟਾਇਲਟ ਪਲੱਗ ਏਰੋਸੋਲ' ਦੇ ਰੂਪ ਵਿਚ ਪੇਸ਼ ਕਰਦੇ ਹਨ। 

ਫਲੱਸ਼ ਕਰਨ 'ਤੇ ਪਾਣੀ ਅਤੇ ਹਵਾ ਦੇ ਨਾਲ ਮਲ ਦੇ ਬਹੁਤ ਸਾਰੇ ਛੋਟੇ ਟੁੱਕੜੇ ਹਵਾ ਵਿਚ ਉੱਡਦੇ ਹਨ ਜੋ ਨੰਗੀਆਂ ਅੱਖਾਂ ਨਾਲ ਨਹੀਂ ਦਿੱਸਦੇ। ਇਹ ਏਰੋਸੋਲ ਨਾਲ ਚਿਪਕ ਜਾਂਦੇ ਹਨ ਅਤੇ ਨੇੜਲੇ ਦੇ ਵਾਤਾਵਰਣ ਵਿਚ ਜਾਂ ਟਾਇਲਟ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਸਾਹ ਦੇ ਨਾਲ ਉਸ ਨੂੰ ਬੀਮਾਰ ਕਰ ਸਕਦੇ ਹਨ। ਯਾਂਗਝੋਊ ਯੂਨੀਵਰਸਿਟੀ ਵਿਚ ਤਰਲ ਪਦਾਰਥਾਂ 'ਤੇ ਸ਼ੋਧ ਕਰਨ ਵਾਲੇ ਇਸ ਅਧਿਐਨ ਦੇ ਸਹਿ ਲੇਖਕ ਜਿਯਾਂਗ ਵਾਂਗ ਨੇ ਕਿਹਾ ਕਿ ਫਲੱਸ਼ ਕਰਨ ਨਾਲ ਵਾਇਰਸ ਟਾਇਲਟ ਦੀ ਸੀਟ ਤੋਂ ਉੱਪਰ ਉਠਦਾ ਹੈ।ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਢੱਕਣ ਨੂੰ ਬੰਦ ਕਰਨ ਅਤੇ ਫਿਰ ਫਲੱਸ਼ਿੰਗ ਪ੍ਰਕਿਰਿਆ ਸਿਖਾਈ ਜਾਣੀ ਚਾਹੀਦੀ ਹੈ।


Vandana

Content Editor

Related News