ਬਿਨਾਂ ਸਮਝੌਤੇ ਵਾਲੇ ਬ੍ਰੈਗਜ਼ਿਟ 'ਤੇ ਵਿਰੋਧੀ ਸੰਸਦੀ ਮੈਂਬਰ ਹੋਏ ਇਕੱਠੇ

07/08/2019 2:40:04 AM

ਲੰਡਨ - ਬ੍ਰਿਟੇਨ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਵਿਰੋਧੀ ਲੇਬਰ ਪਾਰਟੀ ਦੇ ਸੰਸਦੀ ਮੈਂਬਰਾਂ ਦਾ ਵੱਡਾ ਸਮੂਹ ਇਹ ਯਕੀਨਨ ਕਰਨ ਲਈ ਇਕੱਠੇ ਹੋਏ ਹਨ ਕਿ ਬਿਨਾਂ ਸਮਝੌਤੇ ਦੇ ਬ੍ਰੈਗਜ਼ਿਟ ਨਾ ਹੋ ਜਾਵੇ। ਯੂਰਪੀ ਯੂਨੀਅਨ ਨਾਲ ਬਿਨਾਂ ਸ਼ਰਤਾਂ ਤੋਂ ਵੱਖਵਾਦ ਨਾਲ ਬ੍ਰਿਟੇਨ ਨੂੰ ਨੁਕਸਾਨ ਹੋਣ ਦਾ ਸ਼ੱਕ ਹੈ।
ਪ੍ਰਧਾਨ ਮੰਤਰੀ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਬੋਰਿਸ ਜਾਨਸਨ ਦੇ ਇਸ ਬਿਆਨ ਤੋਂ ਬਾਅਦ ਕਿ ਸਮਝੌਤਾ ਨਹੀਂ ਹੋਇਆ ਉਦੋਂ ਵੀ 31 ਅਕਤੂਬਰ ਨੂੰ ਬ੍ਰਿਟੇਨ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸੰਸਦੀ ਮੈਂਬਰ ਸੁਚੇਤ ਹੋਏ ਹਨ। ਸੰਸਦ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਬਹੁਮਤ ਨਹੀਂ ਹੈ। ਇਸ ਲਈ ਉਸ ਨੂੰ ਬ੍ਰੈਗਜ਼ਿਟ ਨਾਲ ਸਬੰਧਿਤ ਬਿੱਲ ਪਾਸ ਕਰਾਉਣ ਲਈ ਵਿਰੋਧੀ ਸੰਸਦੀ ਮੈਂਬਰਾਂ ਦੇ ਸਮਰਥਨ ਦੀ ਵੀ ਲੋੜ ਹੈ। ਉਥੇ ਸੱਤਾਧਾਰੀ ਅਤੇ ਵਿਰੋਧੀ ਸੰਸਦੀ ਮੈਂਬਰਾਂ ਦਾ ਬਹੁਮਤ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਨਹੀਂ ਚਾਹੁੰਦੇ। ਥੈਰੇਸਾ ਮੇਅ ਦੇ 3 ਵਾਰ ਪੇਸ਼ ਕੀਤੇ ਸਮਝੌਤਾ ਪ੍ਰਸਤਾਵਾਂ ਨੂੰ ਸੰਸਦ ਅਸਵੀਕਾਰ ਕਰ ਚੁੱਕੀ ਹੈ।
ਕੰਜ਼ਰਵੇਟਿਵ ਪਾਰਟੀ ਅਤੇ ਸਹਿਯੋਗੀ ਡੈਮੋਕ੍ਰੇਟਿਕ ਪਾਰਟੀ ਦੇ ਕੁਝ ਸੰਸਦੀ ਮੈਂਬਰਾਂ ਨੇ ਥੈਰੇਸਾ ਮੇਅ ਦੇ ਪ੍ਰਸਤਾਵਾਂ ਨੂੰ ਸਮਰਥਨ ਨਹੀਂ ਦਿੱਤਾ ਸੀ। ਥੈਰੇਸਾ ਨੇ ਕਦੇ ਬਿਨਾਂ ਸਮਝੌਤੇ ਦੇ ਬ੍ਰੈਗਜ਼ਿਟ ਦੇ ਯਤਨ ਨਹੀਂ ਕੀਤੇ। ਲੇਬਰ ਪਾਰਟੀ ਦੇ ਬੁਲਾਰੇ ਬੈਰੀ ਗਾਰਡੀਅਰ ਨੇ ਆਖਿਆ ਹੈ ਕਿ ਨਵੀਂ ਸਰਕਾਰ ਨੇ ਜੇਕਰ ਬਿਨਾਂ ਸਮਝੌਤੇ ਵਾਲੇ ਬ੍ਰੈਗਜ਼ਿਟ ਦੇ ਯਤਨ ਕੀਤੇ ਤਾਂ ਉਹ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆ ਸਕਦੇ ਹਨ।

Khushdeep Jassi

This news is Content Editor Khushdeep Jassi