3 ਸਾਲਾ ਬੱਚੇ ਨੇ ਆਪਣੇ ਪਿਤਾ ਦੇ ਪ੍ਰਪੋਜ਼ਲ ਨੂੰ ਇੰਝ ਬਣਾਇਆ ਯਾਦਗਾਰ (ਵੀਡੀਓ)

05/17/2018 3:52:54 PM

ਵਾਸ਼ਿੰਗਟਨ— ਅੱਜ-ਕੱਲ ਜਿੱਥੇ ਕੁੜੀਆਂ-ਮੁੰਡੇ ਪ੍ਰਪੋਜ਼ਲ ਵਾਲੇ ਦਿਨ ਨੂੰ ਯਾਦਗਾਰ ਬਣਾਉਣ ਲਈ ਇਕ-ਦੂਜੇ ਨੂੰ ਮਹਿੰਗੇ ਤੋਂ ਮਹਿੰਗਾ ਤੋਹਫਾ ਦਿੰਦੇ ਹਨ, ਉਥੇ ਹੀ ਅਮਰੀਕਾ ਵਿਚ ਰਹਿੰਦੇ ਇਸ ਕੇਵਿਨ ਨਾਂ ਦੇ ਸ਼ਖਸ ਦਾ ਪਰਪੋਜ਼ਲ ਉਨ੍ਹਾਂ ਬੇਟੇ ਦੀ ਵਜ੍ਹਾ ਨਾਲ ਯਾਦਗਾਰ ਬਣ ਗਿਆ। ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਪਿਤਾ ਆਪਣੀ ਪ੍ਰੇਮਿਕਾ ਨੂੰ ਪਰਪੋਜ਼ ਕਰਨ ਲਈ ਗੋਡਿਆਂ ਭਾਰ ਬੈਠਾ ਹੀ ਸੀ ਕਿ ਉਨ੍ਹਾਂ ਦਾ 3 ਸਾਲ ਦਾ ਬੇਟਾ ਉਨ੍ਹਾਂ ਦੇ ਪਿੱਛੇ ਖੜ੍ਹੇ ਹੋ ਕੇ ਟਾਇਲਟ ਕਰਨ ਲੱਗ ਗਿਆ ਅਤੇ ਇਹ ਦ੍ਰਿਸ਼ ਕੈਮਰੇ ਵਿਚ ਕੈਦ ਹੋ ਗਿਆ।

ਤੁਹਾਨੂੰ ਦੱਸ ਦਈਏ ਕਿ ਐਲੀਜ਼ਾ ਕੇਵਿਨ ਦਾ ਪਰਪੋਜ਼ਲ ਮਨਜ਼ੂਰ ਕਰ ਲੈਂਦੀ ਹੈ। ਇਸ ਪਲ ਨੂੰ ਉਨ੍ਹਾਂ ਦਾ ਦੋਸਤ ਕੈਮਰੇ ਵਿਚ ਕੈਦ ਕਰ ਰਿਹਾ ਸੀ ਅਤੇ ਜਿਵੇਂ ਹੀ ਉਨ੍ਹਾਂ ਨੇ ਕੇਵਿਨ ਦੇ ਬੇਟੇ ਨੂੰ ਟਾਇਲਟ ਕਰਦੇ ਦੇਖਿਆ ਤਾਂ ਉਨਾਂ ਕੇਵਿਨ ਨੂੰ ਪਿੱਛੇ ਦੇਖਣ ਲਈ ਇਸ਼ਾਰਾ ਕੀਤਾ ਤਾਂ ਉਹ ਵੀ ਆਪਣੇ ਬੇਟੇ ਨੂੰ ਦੇਖ ਕੇ ਹੱਸਣ ਲੱਗ ਗਏ। ਬੱਚੇ ਦੀ ਇਹ ਹਰਕਤ ਸੋਸ਼ਲ ਮੀਡੀਆ 'ਤੇ ਹੁਣ ਕਾਫੀ ਪਸੰਦ ਕੀਤੀ ਜਾ ਰਹੀ ਹੈ।