ਭਾਰਤੀ ਮੂਲ ਦੇ ਫਰਜ਼ੀ ਡਾਕਟਰ ਨੂੰ ਫੜਨ ਲਈ ਆਸਟਰੇਲੀਆਈ ਸਰਕਾਰ ਲਾ ਰਹੀ ਹੈ ਪੂਰੀ ਵਾਹ

03/13/2017 3:03:19 PM

ਸਿਡਨੀ— ਭਾਰਤੀ ਮੂਲ ਦੇ ਫਰਜ਼ੀ ਡਾਕਟਰ ਸ਼ਿਆਮ ਅਚਾਰੀਆ ਨੂੰ ਫੜਨ ਲਈ ਆਸਟਰੇਲੀਆ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਪੁਲਸ ਅਤੇ ਆਵਾਸ ਵਿਭਾਗ ਮਿਲ ਕੇ ਡਾਕਟਰ ਨੂੰ ਫੜਨ ਦੇ ਕੰਮ ''ਚ ਲੱਗੇ ਹੋਏ ਹਨ। ਦੱਸਣ ਯੋਗ ਹੈ ਕਿ ਸ਼ਿਆਮ ਅਚਾਰੀਆ ''ਤੇ ਦੋਸ਼ ਹੈ ਕਿ ਉਸ ਨੇ ਕਿਸੇ ਹੋਰ ਡਾਕਟਰ ਸਾਰੰਗ ਚਿਤਾਲੇ ਦੇ ਡਾਕਟਰੀ ਦਸਤਾਵੇਜ਼ ਅਤੇ ਪਛਾਣ ਪੱਤਰ ਚੋਰੀ ਕਰ ਲਏ ਸਨ ਅਤੇ ਫਿਰ ਆਸਟਰੇਲੀਆ ਆ ਕੇ ਰਹਿਣ ਲੱਗ ਪਿਆ ਸੀ। ਸਾਰੰਗ ਇਸ ਸਮੇਂ ਇੰਗਲੈਂਡ ''ਚ ਬਤੌਰ ਡਾਕਟਰ ਕੰਮ ਕਰ ਰਹੇ ਹਨ। 
ਸ਼ਿਆਮ ਨੇ ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ''ਚ ਵੱਖ-ਵੱਖ ਮੈਡੀਕਲ ਸੈਂਟਰਾਂ ''ਚ ਬਤੌਰ ਡਾਕਟਰ ਤਕਰੀਬਨ 11 ਸਾਲ ਕੰਮ ਕੀਤਾ। ਉਸ ਦੇ ਫਰਜ਼ੀ ਡਾਕਟਰ ਹੋਣ ਦਾ ਭੇਦ ਉਸ ਸਮੇਂ ਖੁੱਲ੍ਹਿਆ, ਜਦੋਂ ਉਸ ਦੇ ਕੰਮ-ਕਾਜ ਦੇ ਢੰਗ ''ਤੇ ਸ਼ੱਕ ਪਿਆ ਅਤੇ ਜਾਂਚ ਕੀਤੀ ਗਈ। ਪੁਲਸ ਨੇ ਦੱਸਿਆ ਕਿ ਸ਼ਿਆਮ ਨੇ ਆਸਟਰੇਲੀਆ ਦੀ ਨਾਗਰਿਕਤਾ ਵੀ ਪ੍ਰਾਪਤ ਕਰ ਲਈ ਸੀ। ਇਹ ਵੀ ਖਬਰਾਂ ਹਨ ਕਿ ਉਹ ਦੇਸ਼ ਛੱਡ ਕੇ ਜਾ ਚੁੱਕਾ ਹੈ। ਆਸਟਰੇਲੀਆ ਸਰਕਾਰ ਉਸ ਨੂੰ ਫੜਨ ਲਈ ਪੂਰੀ ਵਾਹ ਲਾ ਰਹੀ ਹੈ। ਓਧਰ ਸੂਬਾਈ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਇਸ ਮਾਮਲੇ ਦੀ ਸੁਤੰਤਰ ਜਾਂਚ ਦਾ ਐਲਾਨ ਕੀਤਾ ਹੈ।

Tanu

This news is News Editor Tanu