ਨਵਾਂ ਸਾਲ ਮਨਾ ਕੇ ਚੜ੍ਹਿਆ ਜਹਾਜ਼, ਉੱਤਰਿਆ ਤਾਂ ਮੁੜ ਪਿਛਲੇ ਸਾਲ 'ਚ ਪੁੱਜਾ

01/01/2021 3:34:11 PM

ਆਕਲੈਂਡ- ਦੁਨੀਆ ਦੇ ਲਗਭਗ ਹਰ ਦੇਸ਼ ਵਿਚ ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ ਤੇ ਕੋਰੋਨਾ ਪਾਬੰਦੀਆਂ ਕਾਰਨ ਲੋਕਾਂ ਨੇ ਸੀਮਤ ਇਕੱਠ ਕਰਦਿਆਂ ਨਾਲ ਨਵਾਂ ਸਾਲ ਮਨਾਇਆ। ਬਹੁਤ ਸਾਰੇ ਦੇਸ਼ਾਂ ਵਿਚ ਨਵਾਂ ਸਾਲ ਉਦੋਂ ਸ਼ੁਰੂ ਹੋ ਜਾਂਦਾ ਹੈ ਜਦ ਦੁਨੀਆ ਦੇ ਕਈ ਦੇਸ਼ਾਂ ਵਿਚ ਅਜੇ ਪੁਰਾਣਾ ਸਾਲ ਚੱਲ ਰਿਹਾ ਹੁੰਦਾ ਹੈ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਨਵੇਂ ਸਾਲ ਦਾ ਜਸ਼ਨ ਉਦੋਂ ਮਨਾਇਆ ਜਾਂਦਾ ਹੈ ਜਦ ਭਾਰਤ ਵਿਚ ਅਜੇ 31 ਦਸੰਬਰ ਦੀ ਸ਼ਾਮ ਹੀ ਹੁੰਦੀ ਹੈ। 

ਅੱਜ ਅਸੀਂ ਤੁਹਾਨੂੰ ਇਸ ਸਮੇਂ ਦੇ ਗੇੜ ਨਾਲ ਸਬੰਧਤ ਦਿਲਚਸਪ ਕਿੱਸਾ ਸੁਣਾਉਣ ਜਾ ਰਹੇ ਹਾਂ। ਸਾਲ 2018 ਦਾ ਜਸ਼ਨ ਮਨਾ ਕੇ ਆਕਲੈਂਡ ਤੋਂ ਹੁਨੂਲੁਲੂ ਲਈ ਜਿਨ੍ਹਾਂ ਲੋਕਾਂ ਨੇ ਫਲਾਈਟ ਲਈ, ਉਹ ਮੰਜ਼ਲ 'ਤੇ ਉੱਤਰਦੇ ਹੀ ਹੈਰਾਨ ਹੋ ਗਏ। ਸੈਮ ਸਵੀਨੀ ਨਾਂ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ 2018 ਵਿਚ ਫਲਾਈਟ ਫੜੀ ਤੇ 2017 ਵਿਚ ਉਹ ਆਪਣੀ ਮੰਜ਼ਲ 'ਤੇ ਪੁੱਜੇ, ਇਸ ਦਾ ਕਾਰਨ ਇਹ ਸੀ ਕਿ ਇਨ੍ਹਾਂ ਦੋਹਾਂ ਥਾਵਾਂ ਵਿਚਕਾਰ 23 ਘੰਟਿਆਂ ਦਾ ਫਰਕ ਸੀ। ਹੁਨੂਲੁਲੂ ਵਿਚ ਅਜੇ 31 ਦਸੰਬਰ ਹੀ ਸੀ। ਸੈਮ ਸਵੀਨੀ ਨੇ ਆਪਣੀ ਇਹ ਕਹਾਣੀ ਟਵਿੱਟਰ 'ਤੇ ਸਾਂਝੀ ਕੀਤੀ ਹੈ। 

ਅਜਿਹਾ ਇਕ ਨਾਲ ਨਹੀਂ ਸੁਭਾਵਕ ਤੌਰ 'ਤੇ ਕਈਆਂ ਨਾਲ ਹੀ ਹੋਇਆ ਹੋਵੇਗਾ ਕਿਉਂਕਿ ਸਮੇਂ ਦੇ ਫਰਕ ਕਾਰਨ ਹਮੇਸ਼ਾ ਇੰਝ ਹੀ ਹੁੰਦਾ ਹੈ ਪਰ ਨਵੇਂ ਸਾਲ 'ਤੇ ਜੇਕਰ ਕਿਸੇ ਨਾਲ ਅਜਿਹਾ ਹੋਵੇ ਤਾਂ ਇਹ ਉਸ ਲਈ ਯਾਦਗਾਰ ਬਣ ਜਾਂਦਾ ਹੈ। 

Lalita Mam

This news is Content Editor Lalita Mam