ਸਿਡਨੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕ ਗੰਭੀਰ ਜ਼ਖਮੀ

04/17/2018 2:35:20 PM

ਸਿਡਨੀ—  ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਮੰਗਲਵਾਰ ਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਸਿਡਨੀ ਦੇ ਹਾਸਰਲੀ ਪਾਰਕ 'ਚ ਵਾਲਗਰੋਵ ਰੋਡ 'ਤੇ ਸਵੇਰੇ ਤਕਰੀਬਨ 6.00 ਵਜੇ ਵਾਪਰਿਆ। ਦਰਅਸਲ 3 ਵਾਹਨਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। 
ਐਮਰਜੈਂਸੀ ਅਧਿਕਾਰੀਆਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਦੇਖਿਆ ਕਿ ਦੋ ਕਾਰਾਂ ਅਤੇ ਇਕ ਟੋਇਟਾ ਵੈਨ 'ਚ ਟੱਕਰ ਹੋਈ। ਇਹ ਮੰਨਿਆ ਜਾ ਰਿਹਾ ਹੈ ਕਿ ਦੋ ਕਾਰਾਂ ਦੀ ਚੌਰਾਹੇ 'ਤੇ ਟੱਕਰ ਹੋ ਗਈ, ਜਿਸ ਤੋਂ ਬਾਅਦ ਪਿੱਛੋਂ ਆ ਰਹੀ ਇਕ ਵੈਨ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਸਵਾਰ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਹਾਂ ਡਰਾਈਵਰਾਂ ਦੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ। 
ਗੰਭੀਰ ਜ਼ਖਮੀ ਹਾਲਤ 'ਚ ਇਕ ਡਰਾਈਵਰ ਨੂੰ ਵੈਸਟਮੀਡ ਹਸਪਤਾਲ 'ਚ ਅਤੇ ਦੂਜੇ ਨੂੰ ਲੀਵਰਪੂਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਾਦਸੇ 'ਚ ਵੈਨ 'ਚ ਸਵਾਰ ਦੋ ਵਿਅਕਤੀਆਂ ਜਿਨ੍ਹਾਂ ਦੀ ਉਮਰ ਲੱਗਭਗ 20 ਸਾਲ ਹੈ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਹਾਦਸੇ ਵਾਲੀ ਥਾਂ 'ਤੇ ਹੀ ਇਲਾਜ ਕੀਤਾ ਗਿਆ। ਇਹ ਸਾਫ ਨਹੀਂ ਹੋ ਸਕਿਆ ਕਿ ਹਾਦਸੇ ਵਿਚ ਹੋਰ ਕਿੰਨੇ ਲੋਕ ਜ਼ਖਮੀ ਹੋਏ ਹਨ। ਪੁਲਸ ਵਲੋਂ ਹਾਦਸੇ ਦੀ ਜਾਂਚ ਲਈ ਰੋਡ ਨੂੰ ਕੁਝ ਦੇਰ ਲਈ ਬੰਦ ਕਰ ਦਿੱਤਾ ਗਿਆ।